FacebookTwitterg+Mail

'ਕਲੰਕ' 'ਚ ਆਦਿਤਿਆ ਨਾਲ ਕੰਮ ਕਰਨ ਨੂੰ ਲੈ ਕੇ ਸੋਨਾਕਸ਼ੀ ਨੇ ਆਖੀ ਅਜਿਹੀ ਗੱਲ

sonakshi sinha
22 April, 2018 10:49:16 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ 'ਦਬੰਗ' ਅਦਾਕਾਰਾ ਸੋਨਾਕਸ਼ੀ ਸਿਨਹਾ ਧਰਮਾ ਪ੍ਰੋਡਕਸ਼ਨ ਦੀ ਫਿਲਮ 'ਕਲੰਕ' 'ਚ ਆਦਿੱਤਿਆ ਰਾਏ ਕਪੂਰ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਸੋਨਾਕਸ਼ੀ ਆਦਿੱਤਿਆ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਸੋਨਕਾਸ਼ੀ ਨੇ ਸ਼ਬਾਨਾ ਆਜ਼ਮੀ ਦੇ ਮਿਜਵਾਨ ਵੇਲਫੇਅਰ ਸੋਸਾਈਟੀ ਦੁਆਰਾ ਆਯੋਜਿਤ ਇਕ ਫੈਸ਼ਨ ਸ਼ੋਅ 'ਚ ਇਹ ਗੱਲ ਆਖੀ ਸੀ।
Punjabi Bollywood Tadka
ਇਸ ਫਿਲਮ ਦਾ ਹਿੱਸਾ ਬਣਨ 'ਤੇ ਸੋਨਾਕਸ਼ੀ ਨੇ ਕਿਹਾ ਕਿ, ਆਖਿਰਕਾਰ 'ਕਲੰਕ' ਦਾ ਐਲਾਨ ਹੋ ਗਿਆ ਅਤੇ ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਦੀ ਸਟਾਰ ਕਾਸਟ ਸ਼ਾਨਦਾਰ ਹੈ, ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਇੰਨੇ ਮਹਾਨ ਲੋਕਾਂ ਨਾਲ ਕੰਮ ਕਰਾਂਗਾ। ਖਾਸ ਕਰਕੇ ਸੰਜੂ ਸਰ (ਸੰਜੇ ਦੱਤ) ਨਾਲ ਮੈਂ 'ਸਨ ਆਫ ਸਰਦਾਰ' 'ਚ ਕੰਮ ਕੀਤਾ ਸੀ ਪਰ ਬਾਕੀ ਸਭ ਨਾਲ ਮੈਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਾਂਗੀ ਅਤੇ ਮੈਂ ਇਸ ਦੇ ਲਈ ਬਹੁਤ ਖੁਸ਼ ਹਾਂ।
Punjabi Bollywood Tadka
ਉਨ੍ਹਾਂ ਨੇ ਕਿਹਾ ਕਿ ਮਾਧੁਰੀ ਦੀਕਸ਼ਿਤ ਮੇਰੀ ਪਸੰਦੀਦਾ ਅਦਾਕਾਰਾ ਰਹੀ ਹੈ। ਉਨ੍ਹਾਂ ਨਾਲ ਪਰਦੇ 'ਤੇ ਨਜ਼ਰ ਆਉਣਾ ਅਤੇ ਫਿਲਮ ਦੇ ਐਲਾਨ 'ਚ ਉਨ੍ਹਾਂ ਤੋਂ ਠੀਕ ਬਾਅਦ ਮੇਰਾ ਨਾਂ ਆਉਣਾ ਇਕ ਸਨਮਾਨ ਦੀ ਗੱਲ ਹੈ।
Punjabi Bollywood Tadka
ਕਰਨ ਜੌਹਰ ਦੁਆਰਾ ਨਿਰਦੇਸ਼ਕ ਫਿਲਮ 'ਕਲੰਕ' 'ਚ ਮਾਧੁਰੀ ਦੀਕਸ਼ਿਤ ਸੰਜੇ ਦੱਤ, ਵਰੁਣ ਧਵਨ, ਆਲੀਆ ਭੱਟ, ਸੋਨਾਕਸ਼ੀ ਸਿਨਹਾ ਅਤੇ ਆਦਿੱਤਿਆ ਰਾਏ ਕਪੂਰ ਵਰਗੇ ਕਲਾਕਾਰ ਪਰਦੇ 'ਤੇ ਇਕੱਠੇ ਦਿਖਾਈ ਦੇਣਗੇ।
Punjabi Bollywood Tadka


Tags: Sonakshi SinhaDharma ProductionsKaran Johar KalankAditya Roy Kapur Shabana AzmiMadhuri Dixit Sanjay Dutt Alia Bhatt Varun DhawanAbhishek Varman

Edited By

Sunita

Sunita is News Editor at Jagbani.