FacebookTwitterg+Mail

ਸੋਹੇਲ ਦੇ ਸਾਲੇ ਨਾਲ ਸੋਨਾਕਸ਼ੀ ਦਾ ਸੀ ਅਫੇਅਰ, ਪਹਿਲੀ ਕਮਾਈ ਸਲਮਾਨ ਨੂੰ ਕੀਤੀ ਸੀ ਦਾਨ

sonakshi sinha
02 June, 2018 12:45:12 PM

ਮੁੰਬਈ(ਬਿਊਰੋ)— ਇੰਡਸਟਰੀ 'ਚ ਟ੍ਰਡੀਸ਼ਨਲ ਲੁੱਕ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਸੋਨਾਕਸ਼ੀ ਸਿਨਹਾ ਹੁਣ ਬਾਲੀਵੁੱਡ ਦੀ ਗਲੈਮਰਸ ਅਭਿਨੇਤਰੀਆਂ ਦੀ ਲਿਸਟ 'ਚ ਸ਼ਾਮਲ ਹੋ ਚੁੱਕੀ ਹੈ। ਇਕ ਸਮੇਂ 'ਚ ਖੂਬ ਮੋਟੀ ਰਹੀ ਸੋਨਾਕਸ਼ੀ ਦੀ ਗਿਣਤੀ ਅੱਜ ਫਿੱਟ ਅਦਾਕਾਰਾਂ 'ਚ ਹੁੰਦੀ ਹੈ। ਸੋਨਾਕਸ਼ੀ ਸਿਨਹਾ 2 ਜੂਨ ਨੂੰ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 2 ਜੂਨ 1987 ਨੂੰ ਹੋਇਆ ਸੀ। ਦੱਸ ਦੇਈਏ ਕਿ ਸੋਨਾਕਸ਼ੀ ਸ਼ਤਰੂਘਨ ਸਿਨਹਾ ਦੀ ਧੀ ਹੈ।
Punjabi Bollywood Tadka
ਸੋਨਾਕਸ਼ੀ ਦੇ ਜਨਮਦਿਨ 'ਤੇ ਜਾਣੋ ਉਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ। ਸੋਨਾਕਸ਼ੀ ਨੂੰ ਪੇਟਿੰਗ ਤੇ ਸਕੇਚ(ਚਿੱਤਰ) ਬਣਾਉਣ ਦਾ ਬੇਹੱਦ ਸ਼ੌਕ ਹੈ। ਫਿਲਮ 'ਲੁਟੇਰਾ' 'ਚ ਵੀ ਉਹ ਪੇਟਿੰਗ ਕਰਦੀ ਨਜ਼ਰ ਆਈ ਸੀ। ਉਸ ਨੂੰ ਸਾੜ੍ਹੀ ਪਾਉਣੀ ਵੀ ਬੇਹੱਦ ਪਸੰਦ ਹੈ। ਸੋਨਾਕਸ਼ੀ ਬਚਪਨ ਤੋਂ ਹੀ ਸਾੜ੍ਹੀ ਪਾਉਂਦੀ ਸੀ। ਸੋਨਾਕਸ਼ੀ ਨੇ 'ਦਬੰਗ', 'ਰਾਊਡੀ ਰਾਠੌੜ', 'ਹਿੰਮਤਵਾਲਾ', 'ਬੁਲੇਟ ਰਾਜਾ', 'ਤੇਵਰ', 'ਅਕੀਰਾ' ਵਰਗੀਆਂ ਫਿਲਮਾਂ ਨਾਲ ਕਾਫੀ ਵਾਹ-ਵਾਹ ਬਟੋਰੀ।
Punjabi Bollywood Tadka
ਇਨ੍ਹਾਂ ਫਿਲਮਾਂ 'ਚ ਉਸ ਦੀ ਅਦਾਕਾਰੀ ਨੇ ਕਾਫੀ ਲੋਕਾਂ ਨੂੰ ਕਾਇਲ ਕੀਤਾ। ਸੋਨਾਕਸ਼ੀ ਨੂੰ ਸਲਮਾਨ ਖਾਨ ਨੇ ਸਪਾਟ ਕੀਤਾ ਤੇ ਉਨ੍ਹਾਂ ਨੂੰ ਲੱਗਾ ਕਿ ਉਹ ਅਦਾਕਾਰੀ 'ਚ ਚੰਗਾ ਕੰਮ ਕਰ ਸਕਦੀ ਹੈ। ਸਲਮਾਨ ਖਾਨ ਦੇ ਆਖਣ 'ਤੇ ਸੋਨਾਕਸ਼ੀ ਸਿਨਹਾ ਨੇ ਆਪਣਾ 30 ਕਿਲੋ ਭਾਰ ਘਟਾਇਆ ਸੀ ਤੇ 'ਦਬੰਗ' ਨਾਲ ਡੈਬਿਊ ਕੀਤਾ ਸੀ। ਸੋਨਾਕਸ਼ੀ ਨੇ ਆਪਣੀ ਪਹਿਲੀ ਫਿਲਮ ਦੀ ਕਮਾਈ ਸਲਮਾਨ ਖਾਨ NGO ਬੀਂਗ ਹਿਊਮਨ ਨੂੰ ਡੋਨੇਟ ਕਰ ਦਿੱਤੀ ਸੀ।
Punjabi Bollywood Tadka
ਸੋਨਾਕਸ਼ੀ ਆਪਣੀ ਅਦਾਕਾਰੀ ਨਾਲ ਆਪਣੇ ਅਫੇਅਰਜ਼ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੋਨਾਕਸ਼ੀ ਦਾ ਨਾਂ ਸਾਲ 2012 'ਚ ਬੰਟੀ ਸੱਚਦੇਵ ਨਾਲ ਜੋੜਿਆ ਗਿਆ ਸੀ। ਬੰਟੀ ਸੱਚਦੇਵ ਸਲਮਾਨ ਖਾਨ ਦੀ ਭਾਬੀ ਸੀਮਾ ਖਾਨ ਦਾ ਭਰਾ ਹੈ। ਇਸ ਤੋਂ ਇਲਾਵਾ ਸੋਨਾਕਸ਼ੀ ਦਾ ਨਾਂ ਅਰਜੁਨ ਕਪੂਰ, ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਨਾਲ ਵੀ ਜੁੜ ਚੁੱਕਾ ਹੈ। ਸੋਨਾਕਸ਼ੀ ਸਿਨਹਾ ਨੇ ਹਾਲੀਵੁੱਡ ਫਿਲਮ 'ਰਿਓ 2' ਤੇ 'Rise of the Guardians' ਦੇ ਹਿੰਦੀ ਵਰਜ਼ਨ ਲਈ ਆਪਣੀ ਆਵਾਜ਼ ਦਿੱਤੀ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonakshi SinhaHappy BirthdaySalman KhanBunty SachdevSohail KhanSeema Sachdev KhanBeing Human FoundationRise of the Guardians

Edited By

Sunita

Sunita is News Editor at Jagbani.