FacebookTwitterg+Mail

ਜੱਸੀ ਗਿੱਲ ਨਾਲ ਸ਼ਾਨਦਾਰ ਕੈਮਿਸਟਰੀ 'ਚ ਦਿਸੀ ਸੋਨਾਕਸ਼ੀ, ਦੇਖੋ ਖਾਸ ਤਸਵੀਰਾਂ

sonakshi sinha
26 July, 2018 01:10:34 PM

ਮੁੰਬਈ (ਬਿਊਰੋ)— ਪਾਲੀਵੁੱਡ ਤੇ ਬਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ, ਡਾਇਨਾ ਪੇਂਟੀ ਅਤੇ ਅਲੀ ਫਜ਼ਲ ਦੀ ਆਉਣ ਵਾਲੀ ਫਿਲਮ 'ਹੈਪੀ ਫਿਰ ਭਾਗ ਜਾਏਗੀ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਕੀਤਾ ਗਿਆ ਹੈ। ਟਰੇਲਰ ਲਾਂਚ ਮੌਕੇ 'ਤੇ ਪੂਰੀ ਸਟਾਰ ਕਾਸਟ ਨੇ ਰੋਣਕਾਂ ਲਾਈਆਂ। ਇਸ ਦੌਰਾਨ ਸੋਨਾਕਸ਼ੀ, ਡਾਇਨਾ ਤੇ ਜੱਸੀ ਗਿੱਲ ਦਾ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲਿਆ।
Punjabi Bollywood Tadka
ਸੋਨਾਕਸ਼ੀ ਤੇ ਜੱਸੀ ਗਿੱਲ ਦੀ ਲੁੱਕ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵਾਂ ਦੇ ਯੈਲੋ ਰੰਗ ਦੇ ਕੱਪੜਿਆਂ ਨੇ ਲੋਕਾਂ ਨੂੰ ਕਾਫੀ ਆਕਰਸ਼ਿਤ ਕੀਤਾ। ਹਾਲ ਹੀ 'ਚ ਇਸ ਈਵੈਂਟ ਦੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਪੂਰੀ ਸਟਾਰ ਕਾਸਟ ਸਟਾਈਲਿਸ਼ ਲੁੱਕ 'ਚ ਨਜ਼ਰ ਆ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਸਾਲ 2016 'ਚ ਰਿਲੀਜ਼ ਹੋਈ ਫਿਲਮ 'ਹੈਪੀ ਭਾਗ ਜਾਏਗੀ' ਦਾ ਸੀਕਵਲ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਹੁਣ ਇਸ ਫਿਲਮ 'ਚ ਸੋਨਾਕਸ਼ੀ ਸਿਨਹਾ ਹੀ ਨਜ਼ਰ ਆਵੇਗੀ।
Punjabi Bollywood Tadka
ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਲਰ 'ਚ ਸੋਨਾਕਸ਼ੀ, ਡਾਇਨਾ, ਜਿੰਮੀ ਸ਼ੇਰਗਿੱਲ ਅਤੇ ਜੱਸੀ ਗੱਲ ਦੀ ਜ਼ਬਰਦਸਤ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਜੱਸੀ ਗਿੱਲ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਿਹਾ ਹੈ।
Punjabi Bollywood Tadka
ਇਸ ਤੋਂ ਇਲਾਵਾ ਜਿੰਮੀ ਸ਼ੇਰਗਿੱਲ ਦੀ ਫਿਲਮ 'ਸਾਹਿਬ ਬੀਵੀ ਔਰ ਗੈਂਗਸਟਰ 3' ਨਾਲ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਹ ਫਿਲਮ 24 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonakshi SinhaDiana PentyJassi GillHappy Phirr Bhag JayegiTrailer Bollywood Actress

Edited By

Sunita

Sunita is News Editor at Jagbani.