ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਲਈ 9 ਦਸੰਬਰ ਦਾ ਦਿਨ ਕਾਫੀ ਖਾਸ ਰਿਹਾ ਹੈ। ਸੋਨਾਕਸ਼ੀ ਲਈ ਇਹ ਦਿਨ ਖਾਸ ਇਸ ਕਰਕੇ ਸੀ ਕਿਉਂਕਿ ਬੀਤੇ ਦਿਨੀਂ ਉਸ ਦੇ ਪਿਤਾ ਸ਼ਤਰੂਘਨ ਸਿਨਹਾ ਦਾ ਜਨਮਦਿਨ ਸੀ। ਸੋਨਾਕਸ਼ੀ ਨੇ ਪਿਤਾ ਨੂੰ ਟਵੀਟ ਕਰ ਕੇ ਜਨਮਦਿਨ ਦੀ ਵਧਾਈ ਦਿੱਤੀ। ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਖਾਸ ਮੈਸੇਜ ਲਿਖਿਆ ਹੈ, ''ਤੁਹਾਨੂੰ ਇਸ ਜਨਮਦਿਨ 'ਤੇ ਕੋਈ ਵੀ ਤੋਹਫਾ ਦੇਣਾ ਬੇਕਾਰ ਹੋਵੇਗਾ, ਜੋ ਤੋਹਫਾ ਤੁਸੀਂ ਮੇਰੇ ਨਾਲ ਹੋ ਕੇ ਮੈਨੂੰ ਦਿੱਤਾ ਹੈ।''
ਅਭਿਨੇਤਾ ਅਮਿਤਾਭ ਬੱਚਨ ਨੇ ਵੀ ਆਪਣੇ ਕਰੀਬੀ ਦੋਸਤ ਸ਼ਤਰੂਘਨ ਸਿਨਹਾ ਨੂੰ ਉਨ੍ਹਾਂ ਦੇ 71 ਵੇਂ ਜਨਮਦਿਨ 'ਤੇ ਵਧਾਈ ਦਿੱਤੀ। ਅਮਿਤਾਭ ਨੇ ਬੀਤੇ ਸ਼ੁੱਕਰਵਾਰ ਨੂੰ ਟਵਿੱਟਰ ਦੇ ਜਰੀਏਆਪਣੀ ਤੇ ਸ਼ਤਰੂਘਨ ਸਿਨਹਾ ਨਾਲ ਖਿੱਚਵਾਈ ਤਸਵੀਰ ਨੂੰ ਸ਼ੇਅਰ ਕਰ ਕੇ ਵਧਾਈ ਦਿੱਤੀ ਹੈ। ਉਂਝ ਤਾਂ ਕਈ ਫਿਲਮੀ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਹੈ ਪਰ ਸੋਸ਼ਲ ਮੀਡੀਆ ਦੇ ਇਸਤੇਮਾਲ 'ਚ ਅਮਿਤਾਭ ਕਾਫੀ ਸਰਗਰਮ ਹੈ। ਅਮਿਤਾਭ ਹਮੇਸ਼ਾ ਆਪਣੇ ਦੋਸਤਾਂ ਨੂੰ ਵਧਾਈ ਦੇਣ ਲਈ ਇਸ ਪਲੇਟਫਾਰਮ ਦਾ ਬਹੁਤ ਚੰਗਾ ਇਸਤੇਮਾਲ ਕਰਦਾ ਹੈ।