ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਦੀਵਾਲੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਅਜਿਹੇ 'ਚ ਸਾਰੇ ਸਿਤਾਰੇ ਫੋਟੋਸ਼ੂਟ ਕਰਵਾ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਵਿੱਕੀ ਕੌਸ਼ਲ ਨੇ ਵੀ ਫੈਸਟਿਵ ਸੀਜ਼ਨ ਨੂੰ ਸੈਲੀਬ੍ਰੇਟ ਕਰਨ ਲਈ ਆਪਣਾ ਹੌਟ ਫੋਟੋਸ਼ੂਟ ਕਰਵਾਇਆ ਹੈ।
ਇਸ ਫੋਟੋਸ਼ੂਟ 'ਚ ਜਿੱਥੇ ਇਕ ਪਾਸੇ ਸੋਨਾਕਸ਼ੀ ਸਿਨਹਾ ਆਪਣੇ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ।
ਉੱਥੇ ਹੀ ਵਿੱਕੀ ਕੌਸ਼ਲ ਦਾ ਸੂਟ ਬੂਟ ਵਾਲਾ ਅਤੇ ਕਿੱਲਰ ਲੁੱਕਸ ਉਨ੍ਹਾਂ ਦੀ ਫੀਮੇਲ ਫੈਨ ਫਾਲੋਇੰਗ ਨੂੰ ਦੀਵਾਨਾ ਕਰ ਰਿਹਾ ਹੈ।
ਸੋਨਾਕਸ਼ੀ ਅਤੇ ਵਿੱਕੀ ਨੇ ਇਹ ਫੋਟੋਸ਼ੂਟ ਇਕ ਮੈਗਜ਼ੀਨ ਲਈ ਕਰਵਾਇਆ ਹੈ।
ਤਸਵੀਰਾਂ 'ਚ ਤੁਸੀ ਦੇਖ ਸਕਦੇ ਹੋ ਰੈੱਡ ਹਾਈ ਸਲਿਕ ਲਹਿੰਗਾ, ਪਿੰਕ ਚੋਲੀ, ਬਲੈਕ ਜੈਕੇਟ ਨਾਲ ਖੁੱਲ੍ਹੇ ਵਾਲਾਂ 'ਤੇ ਗੋਲਡ ਜਵੈਲਰੀ ਸੋਨਾਕਸ਼ੀ ਸਿਨਹਾ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਰਿਹਾ ਹੈ।
ਦੱਸ ਦੇਈਏ ਕਿ ਸੋਨਾਕਸ਼ੀ ਦੇ ਪੈਰ 'ਤੇ ਬਣਿਆ ਟੈਟੂ ਪੰਜੇਬਾਂ ਦਾ ਟਚ ਦੇ ਰਿਹਾ ਹੈ।
ਉੱਥੇ ਹੀ ਵਿੱਕੀ ਕੌਸ਼ਲ ਕਢਾਈਦਾਰ ਫਲੋਰਲ ਸੂਟ ਬੂਟ ਨਾਲ ਬਲੈਕ ਸ਼ਰਟ 'ਚ ਛਾ ਰਹੇ ਹਨ।
ਦੋਵੇਂ ਸਟਾਰਸ ਪਹਿਲੀ ਵਾਰ ਇਕੱਠੇ ਕਿਸੇ ਮੈਗਜੀਨ 'ਤੇ ਨਜ਼ਰ ਆਏ ਹਨ।
ਇਨ੍ਹਾਂ ਦੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।