FacebookTwitterg+Mail

ਸੋਨਾਕਸ਼ੀ ਸਿਨ੍ਹਾ ਦੀ ਗ੍ਰਿਫਤਾਰੀ ਦਾ ਵੀਡੀਓ ਵਾਇਰਲ

sonakshi sinha arrested viral aslisonaarrested trending on twitter
07 August, 2019 03:03:24 PM

ਮੁੰਬਈ (ਬਿਊਰੋ) — ਇਕ ਵੀਡੀਓ ਦੇ ਵਾਇਰਲ ਹੋ ਜਾਣ ਤੋਂ ਬਾਅਦ ਟਵਿਟਰ 'ਤੇ ਮੰਗਲਵਾਰ ਨੂੰ #AsliSonaArrested ਟਰੇਂਡ ਕਰਨ ਲੱਗਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਦੇ ਹੱਥਘੜੀ ਲੱਗੀ ਹੋਈ ਹੈ। ਵੀਡੀਓ 'ਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ''ਤੁਸੀਂ ਮੈਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰ ਸਕਦੇ। ਕੀ ਤੁਸੀਂ ਜਾਣਦੇ ਹੋ, ਮੈਂ ਕੌਣ ਹਾਂ? ਮੈਂ ਕੁਝ ਨਹੀਂ ਕੀਤਾ। ਤੁਸੀਂ ਇਸ ਤਰ੍ਹਾਂ ਮੈਨੂੰ ਕਿਵੇਂ ਗ੍ਰਿਫਤਾਰ ਕਰ ਸਕਦੇ ਹੋ? ਹਾਲਾਂਕਿ 10 ਸੈਕਿੰਡ ਦੇ ਇਸ ਵੀਡੀਓ ਕਲਿੱਪ 'ਚ ਸੋਨਾਕਸ਼ੀ ਸਿਨ੍ਹਾ ਦਾ ਚਿਹਰਾ ਸਾਫ ਨਹੀਂ ਦਿਖਾਈ ਦੇ ਰਿਹਾ ਹੈ, ਉਸ 'ਚ ਉਸ ਦੇ ਹੱਥਾਂ 'ਚ ਲੱਗੀ ਹੱਥਘੜੀ ਜ਼ਿਆਦਾ ਨਜ਼ਰ ਆ ਰਹੀ ਹੈ ਪਰ ਵੀਡੀਓ 'ਚ ਆਵਾਜ਼ ਸੋਨਾਕਸ਼ੀ ਸਿਨ੍ਹਾ ਦੀ ਲੱਗ ਰਹੀ ਹੈ। 


ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਨਾਕਸ਼ੀ ਦੇ ਫੈਨਜ਼ ਦੁਵਿਧਾ 'ਚ ਫਸ ਗਏ ਹਨ। ਸਾਰੇ ਸੋਸ਼ਲ ਮੀਡੀਆ 'ਤੇ ਇਹ ਤਲਾਸ਼ ਕਰਨ ਲੱਗ ਗਏ ਹਨ ਕਿ ਆਖਿਰ ਚੱਲ ਕੀ ਰਿਹਾ ਹੈ। ਵੀਡੀਓ ਅਸਲੀ ਹੈ ਜਾਂ ਨਕਲੀ। ਕੀ ਅਸਲ 'ਚ ਅਦਾਕਾਰਾ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ 'ਚ ਹੈ ਅਤੇ ਉਸ ਨੂੰ ਮਦਦ ਚਾਹੀਦੀ। ਹਾਲਾਂਕਿ ਸੋਨਾਕਸ਼ੀ ਨੇ ਇਸ ਸਬੰਧ 'ਚ ਹਾਲੇ ਤੱਕ ਕੁਝ ਨਹੀਂ ਕਿਹਾ ਹੈ ਅਤੇ ਟਵਿਟਰ 'ਤੇ '#AsliSonaArrested' ਟਰੇਂਡ ਕਰ ਰਿਹਾ ਹੈ। ਅਦਾਕਾਰਾ ਦੀ ਫਿਲਮ 'ਖਾਨਦਾਨੀ ਸ਼ਫਾਖਾਨਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਅੱਜਕੱਲ ਉਹ ਆਪਣੀ ਫਿਲਮ 'ਮਿਸ਼ਨ ਮੰਗਲ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਉਹ ਸਲਮਾਨ ਖਾਨ ਨਾਲ 'ਦਬੰਗ 3' ਦੀ ਸ਼ੂਟਿੰਗ ਸ਼ੁਰੂ ਕਰ ਚੁੱਕੀ ਹੈ।


Tags: Sonakshi SinhaArrestedViral VideoAslisonaarrested TrendingTwitter

Edited By

Sunita

Sunita is News Editor at Jagbani.