ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸੋਨਕਾਸ਼ੀ ਦਾ ਜਨਮ 2 ਜੂਨ 1987 ਨੂੰ ਬਿਹਾਰ ਦੀ ਰਾਜਧਾਨੀ ਪਟਨਾ 'ਚ ਹੋਇਆ ਸੀ। ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਦਬੰਗ' ਨਾਲ ਬਤੌਰ ਅਭਿਨੇਤਰੀ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਤੇ ਉਸ ਤੋਂ ਬਾਅਦ 'ਸਨ ਆਫ ਸਰਦਾਰ', 'ਐਕਸ਼ਨ ਜੈਕਸ਼ਨ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਆਪਣੇ ਅਭਿਨੈ ਪ੍ਰਤਿਭਾ ਦਿਖਾਉਣ ਵਾਲੀ ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਦੀ ਸਲਾਹ 'ਤੇ ਸਵਿਮਿੰਗ ਅਤੇ ਯੋਗ ਰਾਹੀਂ ਆਪਣਾ ਭਾਰ 30 ਕਿਲੋ ਘਟਾਇਆ ਸੀ।
ਸੋਨਾਕਸ਼ੀ ਸਿਨਹਾ ਸ਼ਤਰੂਘਨ ਸਿਹਨਾ ਦੀ ਧੀ ਹੈ ਅਤੇ ਉਸ ਦੀ ਮਾਂ ਪੂਨਮ ਸਿਨਹਾ ਹੈ। ਸੋਨਾਕਸ਼ੀ ਨੇ ਮੁੰਬਈ ਦੇ ਆਰੀਆ ਵਿਦਿਆ ਮੰਦਿਰ ਤੋਂ ਸਕੂਲੀ ਸਿਖਿਆ ਪ੍ਰਾਪਤ ਕੀਤੀ ਅਤੇ ਮੁੰਬਈ ਦੇ ਹੀ ਨਾਥੀਬਾਈ ਦਾਮੋਦਰ ਠਾਕਰੇ ਮਹਿਲਾ ਵਿਸ਼ਵ ਵਿਦਿਆਲੇ ਤੋਂ ਫੈਸ਼ਨ ਡਿਜ਼ਾਈਨਿੰਗ 'ਚ ਸਨਾਤਕ ਕੀਤੀ ਡਿੱਗਰੀ ਹਾਸਿਲ ਕੀਤੀ।
ਸੋਨਾਕਸ਼ੀ ਨੇ ਸਾਲ 2005 ਦੀ ਫਿਲਮ 'ਮੇਰਾ ਦਿਲ ਲੇਕਰ ਦੇਖੋ' 'ਚ ਕਾਸਟਯੂਮ ਡਿਜ਼ਾਈਨਰ ਕਰਕੇ ਕਾਸਟਯੂਮ ਡਿਜ਼ਾਈਨਰ ਦੇ ਰੂਪ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸਾਲ 2010 'ਚ ਉਨ੍ਹਾਂ ਨੇ ਸਲਮਾਨ ਖਾਨ ਦੀ ਐਕਸ਼ਨ ਡਰਾਮਾ ਫਿਲਮ 'ਦਬੰਗ' ਤੋਂ ਐਕਟਿੰਗ 'ਚ ਆਪਣਾ ਕਰੀਅਰ ਸ਼ੁਰੂ ਕੀਤਾ। 'ਦਬੰਗ' 'ਚ ਚੰਗਾ ਅਭਿਨੈ ਲਈ ਉਸ ਦੀ ਕਾਫੀ ਪ੍ਰਸ਼ੰਸਾਂ ਹੋਈ ਸੀ।
ਸਾਲ 2013 'ਚ ਉਨ੍ਹਾਂ ਨੇ ਫਿਲਮਫੇਅਰ ਸਰਵਸ਼੍ਰੇਠ ਅਭਿਨੇਤਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ। ਸੋਨਾਕਸ਼ੀ ਬਾਲੀਵੁੱਡ ਦੀ ਉਨ੍ਹਾਂ ਅਭਿਨੇਤਰੀਆਂ 'ਚੋਂ ਇੱਕ ਹੈ, ਜਿਨ੍ਹਾਂ ਨੇ ਘੱਟ ਸਮੇਂ 'ਚ ਹੀ ਬਾਲੀਵੁੱਡ 'ਚ ਆਪਣਾ ਮੁਕਾਮ ਹਾਸਲ ਕੀਤਾ। ਅੱਜ ਉਹ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਸ਼ੁਮਾਰ ਹੈ।
ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਨੂੰ ਰੈਪਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਈ ਗੀਤਾਂ 'ਚ ਰੈਪਿੰਗ ਕੀਤੀ ਹੈ। 'ਦਬੰਗ', 'ਰਾਊਡੀ ਰਾਠੌਰ', 'ਹਿੰਮਤਵਾਲਾ', 'ਸਨ ਆਫ ਸਰਦਾਰ', 'ਬੁਲੇਟ ਰਾਜਾ', 'ਤੇਵਰ', 'ਅਕੀਰਾ' ਇਸ ਦੀਆਂ ਪ੍ਰਮੁੱਖ ਫਿਲਮਾਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਸੋਨਾਕਸ਼ੀ ਸਿਨਹਾ ਦੀ ਪਸੰਦੀਦਾ ਫਿਲਮਾਂ 'ਚ 'ਮੇਡਾਗਾਸਟਰ', 'ਪ੍ਰਿਮਲ ਫੇਰਾ', 'ਲਵ ਐਕਚੁਲੀ', 'ਕੁੰਗ ਫੂ ਪਾਂਡਾ' ਅਤੇ 'ਦਿਲ ਵਾਲੇ ਦੁਲਹਨੀਆ ਲੈ ਜਾਏਗੇ' ਸ਼ਾਮਲ ਹਨ।