ਮੁੰਬਈ (ਬਿਊਰੋ) : ਬਾਲੀਵੁੱਡ 'ਚ ਦੰਬਗ ਗਰਲ ਸੋਨਾਕਸ਼ੀ ਸਿਨਹਾ ਨੇ ਹਾਲ ਹੀ 'ਚ ਫੈਮਸ ਮੈਗਜ਼ੀਨ ਬ੍ਰਾਈਡਲ ਏਸ਼ੀਆ ਲਈ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੁਲਹਨ ਦੇ ਅੰਦਾਜ਼ 'ਚ ਸੋਨਾਕਸ਼ੀ ਕਾਫੀ ਖੂਬਸੂਰਤ ਲੱਗ ਰਹੀ ਹੈ।
ਸੋਨਾਕਸ਼ੀ ਸਿਨਹਾ ਬ੍ਰਾਈਡਲ ਲੁੱਕ ਫੋਟੋ
ਉਸ ਨੇ ਇਸ ਫੋਟੋਸ਼ੂਟ ਦੌਰਾਨ ਵੱਖਰੇ-ਵੱਖਰੇ ਵੈਡਿੰਗ ਲਹਿੰਗੇ ਤੇ ਜ਼ਿਊਲਰੀ ਪਾ ਕੇ ਪੋਜ਼ ਦਿੱਤੇ ਹਨ। ਇਸ ਬ੍ਰਾਈਡਲ ਲੁੱਕ 'ਚ ਸੋਨਾਕਸ਼ੀ ਸਿਨਹਾ ਕਾਫੀ ਖੂਬਸੂਰਤ ਲੱਗ ਰਹੀ ਹੈ।
ਦੱਸ ਦਈਏ ਕਿ ਸੋਨਾਕਸ਼ੀ ਸਿਨਹਾ ਦੀ ਬ੍ਰਾਈਡਲ ਲੁੱਕ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾ ਵੀ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਕਾਫੀ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਸੁਰਖੀਆਂ ਬਟੋਰ ਚੁੱਕੀ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸੋਨਾਕਸ਼ੀ ਨੇ ਆਪਣੇ-ਆਪ ਨੂੰ ਫਿੱਟ ਵੀ ਕਰ ਲਿਆ ਹੈ। ਉਥੇ ਹੀ ਉਸ ਦੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਨਵਾਜ਼ੂਦੀਨ ਸਿਦੀਕੀ ਨਾਲ ਨਜ਼ਰ ਆਉਣ ਵਾਲੀ ਹੈ।
ਹਾਲਾਂਕਿ ਸੋਨਾਕਸ਼ੀ ਨੇ ਇਸ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਹੈ।