FacebookTwitterg+Mail

ਫਿਲਮ 'ਲਾਲ ਕਪਤਾਨ’ ਤੋਂ ਸੋਨਾਕਸ਼ੀ ਸਿਨਹਾ ਦੀ ਪਹਿਲੀ ਝਲਕ ਆਈ ਸਾਹਮਣੇ

sonakshi sinha has her curious eyes on laal kaptaan  first look unveiled
29 September, 2019 02:23:05 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਫਿਲਮ ‘ਲਾਲ ਕਪਤਾਨ’ ਦੇ ਹੁਣ ਤੱਕ ਦੋ ਟਰੇਲਰ ਰਿਲੀਜ਼ ਹੋ ਚੁੱਕੇ ਹਨ। ਇਸ ਦੇ ਪਹਿਲੇ ਟਰੇਲਰ ‘ਚ ਸੋਨਾਕਸ਼ੀ ਸਿਨਹਾ ਦੀ ਆਵਾਜ਼ ਸੁਣਨ ਨੂੰ ਮਿਲੀ ਸੀ ਪਰ ਬੀਤੇ ਦਿਨੀਂ ਸੋਨਾਕਸ਼ੀ ਦੇ ਫਿਲਮ ‘ਚ ਲੁੱਕ ਦੀ ਝਲਕ ਦੇਖਣ ਨੂੰ ਮਿਲੀ। ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਸੋਨਾਕਸ਼ੀ ਦੀ ਫਸਟ ਲੁੱਕ ਨੂੰ ਰਿਲੀਜ਼ ਕੀਤਾ। ਜਿਸ ਬਾਰੇ ਡਾਇਰੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਫਿਲਮ ‘ਚ ਸੋਨਾਕਸ਼ੀ ਦੀ ਖਾਸ ਜਗ੍ਹਾ ਹੈ। ਫਿਲਮ ਦੇ ਆਫੀਸ਼ੀਅਲ ਪੋਸਟਰ ‘ਚ ਸੋਨਾਕਸ਼ੀ ਦਾ ਅੱਧਾ ਚਿਹਰਾ ਨਕਾਬ ਨਾਲ ਢੱਕਿਆ ਹੋਇਆ ਹੈ।

 
 
 
 
 
 
 
 
 
 
 
 
 
 

Noor Bai...#LaalKaptaan @cypplofficial

A post shared by Sonakshi Sinha (@aslisona) on Sep 27, 2019 at 1:14am PDT


ਸੋਨਾਕਸ਼ੀ ਦੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਨਵਦੀਪ ਨੇ ਕਿਹਾ,‘‘ਇਹ ਇਕ ਅਹਿਮ ਕਿਰਦਾਰ ਹੈ। ਸਪੈਸ਼ਲ ਅਪੀਅਰੈਂਸ ਹੈ, ਪਰ ਬੇਹੱਦ ਜ਼ਰੂਰੀ। ਮੈਂ ਜ਼ਿਆਦ ਖੁਲਾਸਾ ਨਾ ਕਰਦੇ ਹੋਏ ਸਿਰਫ ਇਹ ਕਹਾਂਗਾ ਕਿ ਇਹ ਫਿਲਮ ‘ਚ ਗਲੈਮਰ ਜੁੜੇਗਾ।’’ ਫਿਲਮ ‘ਲਾਲ ਕਪਤਾਨ’ ‘ਚ ਸੈਫ ਅਲੀ ਖਾਨ ਲੀਡ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਫਿਲਮ 18 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
 


Tags: Sonakshi SinhaLaal KaptaanFirst Look

About The Author

manju bala

manju bala is content editor at Punjab Kesari