ਮੁੰਬਈ (ਯੂ. ਐੱਨ. ਆਈ.) – ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਦਾ ਕਹਿਣਾ ਹੈ ਕਿ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੂੰ ਆਪਣੇ ਅਸਲੀ ਰੂਪ ’ਚ ਰਹਿਣਾ ਚਾਹੀਦਾ। ਉਸ ਨੇ ਕਿਹਾ ਕਿ ਜਦੋਂ ਕਦੇ ਉਹ ਬਾਹਰ ਜਾਂਦੀ ਹੈ ਜਾਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਖੁਦ ਨੂੰ ਬਨਾਉਟੀ ਢੰਗ ਨਾਲ ਪੇਸ਼ ਕਰਨ ’ਚ ਯਕੀਨ ਨਹੀਂ ਰੱਖਦੀ ਕਿਉਂਕਿ ਬਨਾਉਟੀਪਣ ਕਿਸੇ ਨੂੰ ਵੀ ਕਿਤੇ ਨਹੀਂ ਲਿਜਾਂਦਾ।
ਸੋਨਾਕਸ਼ੀ ਨੇ ਕਿਹਾ ਕਿ ਅਸਲੀਅਤ ’ਚ ਬਣੇ ਰਹਿਣਾ ਬੇਹੱਦ ਮਹੱਤਵਪੂਰਨ ਹੈ ਖਾਸ ਕਰਕੇ ਜਦੋਂ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸਥਿਤੀ ’ਚ ਹੋਵੋ, ਅਸਲੀਅਤ ਨੂੰ ਜ਼ਿੰਦਾ ਰੱਖਣਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਮੇਰਾ ਅਸਲੀ ਰੂਪ ਹੀ ਮੇੇਰੇ ਅਤੇ ਪ੍ਰਸ਼ੰਸਕਾਂ ਵਿਚਾਲੇ ਇਕ ਸਿੱਧਾ ਸੰਬੰਧ ਸਥਾਪਤ ਕਰਦਾ ਹੈ।
ਮੈਂ ਸੋਸ਼ਲ ਮੀਡੀਆ ਜਾਂ ਦੂਸਰੇ ਢੰਗਾਂ ਨਾਲ ਲੋਕਾਂ ਦੇ ਰੂ-ਬ-ਰੂ ਹੋ ਰਹੀ ਹੁੰਦੀ ਹਾਂ ਤਾਂ ਮੈਂ ਅਸਲੀ ਹੀ ਰਹਿਣਾ ਪਸੰਦ ਕਰਦੀ ਹਾਂ ਇਥੋਂ ਤਕ ਕਿ ਜਦੋਂ ਮੈਂ ਕੁਝ ਪੋਸਟ ਕਰ ਰਹੀ ਹੁੰਦੀ ਹਾਂ ਤਾਂ ਮੈਂ ਉਸ ਨੂੰ ਖੁਦ ਕਰਨਾ ਪਸੰਦ ਕਰਦੀ ਹਾਂ। ਮੈਨੂੰ ਅਸਲੀ ਬਣਨਾ ਪਸੰਦ ਹੈ।