FacebookTwitterg+Mail

ਧੋਖਾਦੇਹੀ ਦੇ ਸ਼ਿਕਾਰ ਨੇ ਖਾਧਾ ਜ਼ਹਿਰ, ਸੋਨਾਕਸ਼ੀ ਸਮੇਤ 5 ਵਿਰੁੱਧ ਮਾਮਲਾ ਦਰਜ

sonakshi sinha in legal trouble
24 February, 2019 04:28:28 AM

ਮੁਰਾਦਾਬਾਦ (ਬਿਊਰੋ) — ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਸਮੇਤ 5 ਵਿਅਕਤੀਆਂ ਵਿਰੁੱਧ 32 ਲੱਖ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਵਿਚ ਪੇਸ਼ਗੀ ਭੁਗਤਾਨ ਕਰਨ ਦੇ ਬਾਵਜੂਦ ਸੋਨਾਕਸ਼ੀ ਨਹੀਂ ਆਈ। ਆਯੋਜਿਤ ਪ੍ਰਮੋਦ ਸ਼ਰਮਾ ਨੇ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਕੀਤੀ ਪਰ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਦੁਖੀ ਹੋ ਕੇ ਪ੍ਰਮੋਦ ਨੇ 13 ਫਰਵਰੀ ਨੂੰ ਜ਼ਹਿਰ ਖਾ ਲਿਆ। ਖੁਸ਼ਕਿਸਮਤੀ ਨਾਲ ਸਮੇਂ ਸਿਰ ਡਾਕਟਰੀ ਮਦਦ ਮਿਲ ਜਾਣ ਕਾਰਨ ਉਸ ਦੀ ਜਾਨ ਬਚ ਗਈ।

ਦੱਸ ਦਈਏ ਕਿ ਮੁਕੱਦਮੇ ਵਿਚ ਸੋਨਾਕਸ਼ੀ ਟੇਲੈਂਟਫੁੱਲ ਆਨ ਕੰਪਨੀ ਦੇ ਅਭਿਸ਼ੇਕ ਸਿਨਹਾ, ਮਾਲਵਿਕਾ ਪੰਜਾਬੀ, ਧੂਮਲ ਠੱਕਰ ਅਤੇ ਐਡਗਰ ਸਕਾਰੀਆ ਨੂੰ ਮੁਲਜ਼ਮ ਬਣਾਇਆ ਗਿਆ ਹੈ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਮੁਕੰਮਲ ਹੋਣ ਪਿੱਛੋਂ ਸੋਨਾਕਸ਼ੀ ਅਤੇ ਹੋਰਨਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।


Tags: Sonakshi Sinha Bollywood Punjabi News Case Filed Against Cheating Delhi Moradabad India Fashion and Beauty Award ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.