FacebookTwitterg+Mail

ਬਾਈਕ ਚਲਾਉਂਦੇ ਹੋਏ ਸੋਨਾਕਸ਼ੀ ਸਿਨਹਾ ਨੇ ਦਿਖਾਇਆ VIP ਕਲਚਰ, ਹੋਈ ਟਰੋਲ

sonakshi sinha rides bike on busy mumbai street with bodyguard in tow
01 February, 2020 01:05:27 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ ’ਤੇ ਬਹੁਤ ਵਾਰ ਟਰੋਲਰਜ਼ ਦਾ ਸਾਹਮਣਾ ਕਰ ਚੁੱਕੀ ਹੈ। ਉਹ ਕਦੇ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਤਾਂ ਕਦੇ ਬਿਆਨਾਂ ਕਾਰਨ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਜਾਂਦੀ ਹੈ। ਇਸ ਵਾਰ ਸੋਨਾਕਸ਼ੀ ਸਿਨਹਾ ਮੁੰਬਈ ਦੀਆਂ ਸੜਕਾਂ ’ਤੇ ਬੁਲੇਟ ਬਾਈਕ ਚਲਾਉਣ ਕਾਰਨ ਸੋਸ਼ਲ ਮੀਡੀਆ ’ਤੇ ਟਰੋਲ ਹੋ ਰਹੀ ਹੈ। ਬਾਈਕ ਚਲਾਉਂਦੇ ਹੋਏ ਸੋਨਾਕਸ਼ੀ ਸਿਨਹਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋ ਰਿਹਾ ਹੈ।
Punjabi Bollywood Tadka
ਦਰਅਸਲ ਸੋਨਾਕਸ਼ੀ ਸਿਨਹਾ ਬੁਲੇਟ ਬਾਈਕ ਨਾਲ ਅਦਾਕਾਰਾ ਕਰੀਨਾ ਕਪੂਰ ਦੇ ਰੇਡੀਓ ਸ਼ੋਅ ਵਹਾਟ ਵੁਮਨ ਵਾਂਟ ਦੇ ਸੈੱਟ ’ਤੇ ਪਹੁੰਚੀ। ਉਹ ਰੈੱਡ ਕਲਰ ਦੀ ਬੁਲੇਟ ਬਾਈਕ ਨਾਲ ਸੈੱਟ ’ਤੇ ਪਹੁੰਚੀ। ਬਾਈਕ ਚਲਾਉਂਦੇ ਹੋਏ ਸੋਨਾਕਸ਼ੀ ਸਿਨਹਾ ਦੇ ਵੀਡੀਓ ਨੂੰ viralbhayani ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸਾਂਝਾ ਕੀਤਾ। ਸੋਨਾਕਸ਼ੀ ਸਿਨਹਾ ਦੇ ਇਸ ਵੀਡੀਓ ’ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੀਆਈਪੀ ਕਲਚਰ ਲਈ ਟਰੋਲ ਕੀਤਾ।


ਇਕ ਯੂਜ਼ਰ ਨੇ ਲਿਖਿਆ,‘‘ਇੰਡੀਆ ਵਿਚ ਸਿਤਾਰਿਆਂ ਨੂੰ ਬੇਵਜ੍ਹਾ ਦਾ ਇੰਨਾ ਮਹੱਤਵ ਦਿੰਦੇ ਹਾਂ।’’ ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ,‘‘ ਕੀ ਇਹ ਮਜ਼ਾਕ ਹੈ?  ਇਸ ਨਾਲ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਟਰੈਫਿਕ ਨਿਯਮ ਨਹੀਂ ਪਤਾ ਹੈ।’’ ਇਕ ਹੋਰ ਨੇ ਲਿਖਿਆ,‘‘ਇਸ ਪੂਰੀ ਨੌਟੰਕੀ ਨਾਲ ਵਿਅਸਤ ਰੋਡ।’’
Punjabi Bollywood Tadka
ਇਸ ਤੋਂ ਇਲਾਵਾ ਹੋਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਸੋਨਾਕਸ਼ੀ ਨੂੰ ਇਸ ਤਰ੍ਹਾਂ ਬਾਈਕ ਚਲਾਉਣ ’ਤੇ ਟਰੋਲ ਕੀਤਾ ਹੈ।
Punjabi Bollywood Tadka
ਸਾਂਝਾ ਕੀਤੇ ਗਏ ਵੀਡੀਓ ਵਿਚ ਸੋਨਾਕਸ਼ੀ ਸਿਨਹਾ ਬਾਈਕ ਚਲਾ ਰਹੀ ਹੈ, ਜਦੋਂਕਿ ਉਨ੍ਹਾਂ ਦੇ ਬਾਡੀਗਾਰਡ ਅਤੇ ਤਮਾਮ ਮੀਡੀਆ ਕਰਮੀ ਸੋਨਾਕਸ਼ੀ ਦੇ ਪਿੱਛੇ - ਪਿੱਛੇ ਚੱਲ ਰਹੇ ਹਨ।
Punjabi Bollywood Tadka
ਜਿਸ ਦੇ ਕਾਰਨ ਰੋਡ ਵਿਚ ਚੱਲ ਰਹੇ ਲੋਕਾਂ ਨੂੰ ਜ਼ਾਮ ਅਤੇ ਕਈ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓ ਵਿਚ ਸੋਨਾਕਸ਼ੀ ਦੇ ਬਾਡੀਗਾਰਡ ਹੱਥਾਂ ਨਾਲ ਉਨ੍ਹਾਂ ਦੇ ਨੇੜੇ ਆਉਣ ਵਾਲੇ ਵਾਹਨ ਚਾਲਕਾਂ ਨੂੰ ਦੂਰ ਰਹਿਣ ਦਾ ਹੁਕਮ ਦਿੰਦਾ ਦਿਖਾਈ ਦੇ ਰਿਹਾ ਹੈ।
Punjabi Bollywood Tadka


Tags: Sonakshi SinhaRides BikeMumbai StreetTrolledRadio Show

About The Author

manju bala

manju bala is content editor at Punjab Kesari