FacebookTwitterg+Mail

ਸੋਨਾਕਸ਼ੀ ਨੇ ਕੀਤਾ ਖੁਲਾਸਾ, ਮੇਰੇ ਲਈ ਅਜਿਹਾ ਲੜਕਾ ਚਾਹੁੰਦੇ ਹਨ ਪਰਿਵਾਰ ਵਾਲੇ

sonakshi sinha s parents want her to date a susheel ladka
22 July, 2019 11:01:19 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਜਲਦ ਹੀ ਆਪਣੀ ਫਿਲਮ 'ਖਾਨਦਾਨੀ ਸ਼ਫਾਖਾਨਾ' ਰਾਹੀਂ ਸਿਨੇਮਾਘਰਾਂ 'ਚ ਧਮਾਲ ਮਚਾਉਣ ਵਾਲੀ ਹੈ। ਉਨ੍ਹਾਂ ਦੀ ਇਸ ਫਿਲਮ 'ਚ ਬਾਦਸ਼ਾਹ ਵੀ ਧਮਾਲ ਮਚਾਉਂਦੇ ਨਜ਼ਰ ਆਉਣਗੇ। ਫਿਲਮਾਂ ਤੋਂ ਦੂਰ ਹਾਲ ਹੀ 'ਚ ਸੋਨਾਕਸ਼ੀ ਸਿਨਹਾ ਨੇ ਆਪਣੇ ਲਾਈਪ ਪਾਰਟਨਰ ਨੂੰ ਲੈ ਕੇ ਇਕ ਸ਼ੋਅ ਦੌਰਾਨ ਕੁਝ ਖੁਲਾਸੇ ਕੀਤੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਅਜੇ ਸਿੰਗਲ ਹੈ। ਇਸ ਤੋਂ ਬਾਅਦ ਸੋਨਾਕਸ਼ੀ ਨੇ ਇਹ ਵੀ ਦੱਸਿਆ ਉਹ ਭਲੇ ਹੀ ਅੱਜ ਸਿੰਗਲ ਹੈ ਪਰ ਕੁਝ ਮਹੀਨੇ ਪਹਿਲਾਂ ਹੀ ਉਹ ਇਕ ਸੈਲੀਬ੍ਰੇਟੀ ਨੂੰ ਡੇਟ ਵੀ ਕਰ ਚੁੱਕੀ ਹੈ। ਖੈਰ ਸੋਨਾਕਸ਼ੀ ਨੇ ਉਸ ਸੈਲੀਬ੍ਰੇਟੀ ਦਾ ਨਾਮ ਤਾਂ ਨਹੀਂ ਦੱਸਿਆ ਪਰ ਅਜਿਹਾ ਲੱਗਦਾ ਹੈ ਕਿ ਉਹ ਸ਼ਖਸ ਨੂੰ ਅਜੇ ਤੱਕ ਭੁੱਲ ਨਹੀਂ ਪਾਈ ਹੈ।
Punjabi Bollywood Tadka
ਜਦੋਂ ਸੋਨਾਕਸ਼ੀ ਤੋਂ ਵਿਆਹ ਦੇ ਬਾਰੇ 'ਚ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰਵਾਲੇ ਚਾਹੁੰਦੇ ਹਨ ਕਿ ਉਹ ਇਕ ਸੁਸ਼ੀਲ ਮੁੰਡੇ ਨਾਲ ਵਿਆਹ ਕਰੇ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਡਸਟਰੀ 'ਚ ਉਨ੍ਹਾਂ ਨੂੰ ਇਸ ਟਾਈਪ ਦਾ ਸ਼ਖਸ ਨਹੀਂ ਮਿਲਿਆ। ਸੋਨਾਕਸ਼ੀ ਤੋਂ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਨੂੰ ਧੋਖਾ ਦੇਵੇਗਾ ਤਾਂ ਉਹ ਕੀ ਕਰੇਗੀ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸੋਨਾਕਸ਼ੀ ਨੇ ਕਿਹਾ ਕਿ ਉਹ ਸ਼ਖਸ ਅਗਲਾ ਦਿਨ ਨਹੀਂ ਦੇਖ ਪਾਵੇਗਾ।
Punjabi Bollywood Tadka
'ਖਾਨਦਾਨੀ ਸਫਾਖਾਨਾ' ਅਤੇ 'ਮਿਸ਼ਨ ਮੰਗਲ' ਤੋਂ ਇਲਾਵਾ ਸੋਨਾਕਸ਼ੀ 'ਦਬੰਗ 3' 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਰਾਹੀਂ ਇਕ ਵਾਰ ਫਿਰ ਤੋਂ ਸੋਨਾਕਸ਼ੀ ਪਰਦੇ 'ਤੇ ਸਲਮਾਨ ਖਾਨ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ।


Tags: Sonakshi SinhaKhandaani ShafakhanaMission Mangal Dabangg 3Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari