FacebookTwitterg+Mail

60 ਕਿਲੋ ਭਾਰ ਘਟਾ ਕੇ ਸੋਨਾਕਸ਼ੀ ਸਿਨ੍ਹਾ ਇੰਝ ਬਣੀ ਹੌਟ ਤੇ ਬੋਲਡ ਐਕਟਰੈੱਸ

sonakshi sinha weight loss diet and workout secrets
05 June, 2019 08:50:44 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਫਿਲਮਾਂ 'ਚ ਆਉਣ ਲਈ 30 ਕਿਲੋ ਵਜ਼ਨ ਘਟਾਇਆ ਸੀ। ਫਿਲਮਾਂ 'ਚ ਆਉਣ ਤੋਂ ਪਹਿਲਾਂ ਸੋਨਾਕਸ਼ੀ ਦਾ ਵਜ਼ਨ 90 ਕਿਲੋ ਸੀ। ਸੋਨਾਕਸ਼ੀ ਨੇ ਸਲਮਾਨ ਖਾਨ ਦੇ ਕਹਿਣ 'ਤੇ ਆਪਣੇ ਵਜ਼ਨ ਨੂੰ ਘਟਾਇਆ ਸੀ। ਇਕ ਇੰਟਰਵਿਊ 'ਚ ਸੋਨਾਕਸ਼ੀ ਨੇ ਦੱਸਿਆ ਸੀ ਕਿ 'ਜਿੰਮ ਜਾਣ ਤੋਂ ਬਾਅਦ ਮੈਂ ਕਦੇ ਵੀ ਆਪਣਾ ਬਾਰ ਚੈੱਕ ਨਹੀਂ ਕੀਤਾ ਸੀ।'' ਸੋਨਾਕਸ਼ੀ ਨੇ ਆਪਣਾ ਵਜ਼ਨ ਘਟਾਉਣ ਲਈ ਸ਼ਾਹਿਦ ਕਪੂਰ ਦੇ ਟ੍ਰੇਨਰ ਨੂੰ ਹਾਇਰ ਕੀਤਾ ਸੀ। ਸੋਨਾਕਸ਼ੀ ਨੇ ਸਾਈਕਲਿੰਗ, ਸਵਿਮਿੰਗ, ਐਕਸਰਸਾਈਜ਼, ਜਿੰਮ ਤੇ ਯੋਗਾ ਕਰਕੇ ਵਜ਼ਨ ਘਟਾਇਆ ਸੀ। ਸੋਨਾਕਸ਼ੀ ਖਾਣ ਪੀਣ ਦੀ ਬਹੁਤ ਸ਼ੌਕੀਨ ਹੈ ਪਰ ਜਦੋਂ ਉਸ ਨੇ ਵਜ਼ਨ ਘਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ-ਆਪ 'ਤੇ ਬਹੁਤ ਕੰਟਰੋਲ ਕਰ ਲਿਆ ਸੀ।

 
 
 
 
 
 
 
 
 
 
 
 
 
 

Its coffee o clock ☕️

A post shared by Sonakshi Sinha (@aslisona) on May 21, 2019 at 4:38am PDT


ਐਕਸਰਸਾਈਜ਼ ਦੌਰਾਨ ਸੋਨਾਕਸ਼ੀ ਨੇ ਹਾਈ ਪ੍ਰੋਟੀਨ ਤੇ ਲੋ ਕਾਰਬੋਹਾਈਡ੍ਰੇਟ ਵਾਲੀ ਖੁਰਾਕ ਲਈ ਸੀ। ਆਪਣੇ ਲੱਕ ਨੂੰ ਪਤਲਾ ਕਰਨ ਲਈ ਸੋਨਾਕਸ਼ੀ ਨੇ ਖੂਬ ਐਕਸਰਸਾਈਜ਼ ਕੀਤੀ ਸੀ ਤੇ ਪੂਰੀ ਤਰ੍ਹਾਂ ਆਪਣੇ ਡਾਈਟ ਪਲਾਨ ਨੂੰ ਫਾਲੋ ਕੀਤਾ ਸੀ। ਸੋਨਾਕਸ਼ੀ ਸਵੇਰੇ ਉੱਠ ਕੇ ਇਕ ਗਲਾਸ ਗਰਮ ਪਾਣੀ ਪੀਂਦੀ ਸੀ। ਬ੍ਰੇਕਫਾਸਟ 'ਚ ਉਸ ਨੇ ਘੱਟ ਫੈਟ ਵਾਲੀਆਂ ਚੀਜ਼ਾਂ ਲਈਆਂ। ਲੰਚ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਸਲਾਦ ਅਤੇ ਘਰ 'ਚ ਬਣੀ ਹੋਈ ਰੋਟੀ ਖਾਧੀ। ਸ਼ਾਮ ਨੂੰ ਇਕ ਕੱਪ ਗਰੀਨ-ਟੀ ਅਤੇ ਫਲ ਤੇ ਡਿਨਰ 'ਚ ਦਾਲ ਸਬਜ਼ੀ ਤੇ ਰੋਟੀ।

 
 
 
 
 
 
 
 
 
 
 
 
 
 

Getting back in the groove! #pilatesgirl #coreworkouts

A post shared by Sonakshi Sinha (@aslisona) on May 23, 2019 at 3:00am PDT


ਦੱਸ ਦਈਏ ਕਿ ਸੋਨਾਕਸ਼ੀ ਹਮੇਸ਼ਾ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ 'ਚ ਉਸ ਦੀ ਲੁੱਕ ਪਹਿਲਾਂ ਨਾਲੋਂ ਹੌਟ ਤੇ ਸ਼ਾਨਦਾਰ ਦਿਸਦੀ ਹੈ। 


Tags: Sonakshi SinhaWeight LossDietWorkout SecretsBollywood Celebrity

Edited By

Sunita

Sunita is News Editor at Jagbani.