FacebookTwitterg+Mail

ਐਡਲਟ ਫਿਲਮ 'ਤੇ ਬਣ ਰਹੀ ਮਿਊਜ਼ਿਕ ਐਲਬਮ 'ਚ ਇਸ ਅਦਾਕਾਰਾ ਨੂੰ ਮਿਲਿਆ ਲੀਡ ਰੋਲ

sonal chauhan
22 June, 2018 10:34:35 AM

ਨਵੀਂ ਦਿੱਲੀ(ਬਿਊਰੋ)— 'ਜੰਨਤ' ਤੇ 'ਬੁੱਢਾ ਹੋਗਾ ਤੇਰਾ ਬਾਪ' ਵਰਗੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਅਦਾਕਾਰਾ ਸੋਨਲ ਚੌਹਾਨ ਜਲਦ ਹੀ ਜੇ. ਪੀ. ਦੱਤਾ ਦੀ ਫਿਲਮ 'ਪਲਟਨ' 'ਚ ਨਜ਼ਰ ਆਵੇਗੀ। ਇੰਨਾ ਹੀ ਨਹੀਂ ਉਸ ਨੇ ਅਨੁਭਵ ਸਿਨਹਾ ਦੇ ਇਕ ਮਿਊਜ਼ਿਕ ਐਲਬਮ 'ਚ ਵੀ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ।
Punjabi Bollywood Tadka
ਸੂਤਰਾਂ ਮੁਤਾਬਕ, ਐਡਲਟ ਅਦਾਕਾਰਾ ਫਿਲਮ '50 ਸ਼ੇਡਸ ਆਫ ਗ੍ਰੇ' ਦੀ ਥੀਮ 'ਤੇ ਬਣ ਰਹੀ ਮਿਊਜ਼ਿਕ ਐਲਬਮ '5 ਸ਼ੇਡਸ ਆਫ ਲਵ' 'ਚ ਸੋਨਲ ਨੂੰ ਲੀਡ ਅਦਾਕਾਰਾ ਦਾ ਕਿਰਦਾਰ ਮਿਲ ਗਿਆ ਹੈ। ਸੋਨਲ ਨੂੰ 2 ਸਿੰਗਲ ਗੀਤਾਂ 'ਚ ਕੰਮ ਮਿਲਿਆ ਹੈ ਤੇ ਜਾਣਕਾਰੀ ਮੁਤਾਬਕ ਇਸ ਨੂੰ ਜ਼ੁਬੈਨ ਨਾਟੀਯਾਲ ਆਵਾਜ਼ ਦੇਣਗੇ। ਇਹ ਪਹਿਲੀ ਵਾਰ ਹੋਵੇਗਾ ਕਿ ਸੋਨਲ ਕਿਸੇ ਮਿਊਜ਼ਿਕ ਐਲਬਮ 'ਚ ਕੰਮ ਕਰੇਗੀ।
Punjabi Bollywood Tadka
ਸੋਨਲ ਨੇ 2-3 ਸਾਲ ਹੀ ਬਾਲੀਵੁੱਡ 'ਚ ਕੰਮ ਕੀਤਾ ਸੀ ਪਰ ਦੱਖਣੀ ਭਾਰਤ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਅਨੁਭਵ ਕੁਝ ਦਿਨ ਪਹਿਲਾਂ ਲੰਡਨ ਗਏ ਸਨ ਤੇ ਉਨ੍ਹਾਂ ਨੇ ਆਪਣੇ ਮਿਊਜ਼ਿਕ ਵੀਡੀਓ ਲਈ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। 
Punjabi Bollywood Tadka
ਦੱਸਣਯੋਗ ਹੈ ਕਿ ਸਾਲ 2008 'ਚ ਸੋਨਲ ਇਮਰਾਨ ਹਾਸ਼ਮੀ ਨਾਲ ਫਿਲਮ 'ਜੰਨਤ' 'ਚ ਨਜ਼ਰ ਆਈ ਸੀ। ਫਿਲਮ ਕਾਫੀ ਲੋਕਪ੍ਰਿਯ ਹੋਈ ਸੀ ਤੇ ਇਸ ਲਈ ਉਸ ਨੂੰ 'ਬੈਸਟ ਫੀਮੇਲ ਡੈਬਿਊ ਦਾ ਫਿਲਮਫੇਅਰ ਐਵਾਰਡ' ਦਿੱਤੀ ਗਿਆ ਸੀ।
Punjabi Bollywood Tadka
'ਜੰਨਤ' ਤੋਂ ਬਾਅਦ ਸੋਨਲ ਫਿਲਮ 'ਬੁੱਢਾ ਹੋਗਾ ਤੇਰਾ ਬਾਪ' 'ਚ ਅਮਿਤਾਭ ਬੱਚਨ ਨਾਲ ਨਜ਼ਰ ਆਈ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਤੇ ਇਸ ਤੋਂ ਬਾਅਦ ਕਿਸੇ ਬਾਲੀਵੁੱਡ ਫਿਲਮ 'ਚ ਨਜ਼ਰ ਨਾ ਆਈ।
Punjabi Bollywood Tadka

Punjabi Bollywood Tadka

Punjabi Bollywood Tadka


Tags: Fifty Shades of Grey50 Shade of LoveSonal ChauhanJubin NautiyalInspired Music VideoPaltanJP DuttaAnubhav Sinha

Edited By

Sunita

Sunita is News Editor at Jagbani.