ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਆਪਣੀ ਫਿੱਟਨੈੱਸ 'ਤੇ ਕਾਫੀ ਧਿਆਨ ਦਿੰਦੀ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਸੋਨਲ ਚੌਹਾਨ ਨੂੰ ਜਿਮ ਦੇ ਬਾਹਰ ਦੇਖਿਆ ਗਿਆ। ਉਹ ਇਸ ਦੌਰਾਨ ਸਪੋਰਟੀ ਲੁੱਕ 'ਚ ਦਿਖੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਜਿਮ ਜਾਣ ਲਈ ਗੱਡੀ 'ਚੋਂ ਬਾਹਰ ਨਿਕਲ ਰਹੀ ਸੀ।
ਸੋਨਲ ਹਾਲੀਵੁੱਡ ਫਿਲਮ 'ਫਿਫਟੀ ਸ਼ੇਡਸ ਆਫ ਗ੍ਰੇਅ' ਤੋਂ ਪ੍ਰਭਾਵਿਤ ਹੋ ਕੇ ਮਿਊਜ਼ਿਕ ਐਲਬਮ ਬਣਾਉਣ ਜਾ ਰਹੀ ਹੈ। ਇਸ ਮਿਊਜ਼ਿਕ ਐਲਬਮ 'ਚ ਅਭਿਨੇਤਰੀ ਸੋਨਲ ਚੌਹਾਨ ਤੇ ਅਮਾਇਰਾ ਦਸਤੂਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀਆਂ ਹਨ। ਇਸ ਮਿਊਜ਼ਿਕ ਵੀਡੀਓ 'ਚ ਜ਼ੁਬਿਨ ਨਾਟੀਆਲ ਆਪਣੀ ਆਵਾਜ਼ ਦੇਣਗੇ।
ਸੋਨਲ ਦੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 1.7 ਮਿਲੀਅਨ ਫਾਲੋਅਰਜ਼ ਹਨ।