ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ 'ਜੰਨਤ' ਦੀ ਹੀਰੋਇਨ ਸੋਨਲ ਚੌਹਾਨ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਬਾਲੀਵੁੱਡ ਦੀ ਖੂਬਸੂਰਤ ਅਤੇ ਬੋਲਡ ਅਦਾਕਾਰਾ ਸੋਨਲ ਚੌਹਾਨ ਬੇਸ਼ਕ ਅੱਜਕਲ ਲਾਈਮਲਾਈਟ ਤੋਂ ਦੂਰ ਹੈ ਪਰ ਮੀਡੀਆ 'ਤੇ ਉਨ੍ਹਾਂ ਦਾ ਕ੍ਰੇਜ਼ ਅੱਜ ਵੀ ਬਰਕਰਾਰ ਹੈ।
ਸੋਨਲ ਚੌਹਾਨ ਦਾ ਅੱਜ 31ਵਾਂ (16 ਮਈ 1987) ਜਨਮਦਿਨ ਹੈ।
ਉਨ੍ਹਾਂ ਦੇ ਜਨਮਦਿਨ 'ਤੇ ਅੱਜ ਅਸੀਂ ਜਾਣਾਗੇਂ ਉਨ੍ਹਾਂ ਦੇ ਕੁਝ ਦਿਲਚਸਪ ਕਿੱਸੇ। ਸੋਨਲ ਪਹਿਲੀ ਭਾਰਤੀ ਮਹਿਲਾ ਸੀ, ਜਿਨ੍ਹਾਂ ਨੂੰ ਮਿਸ ਵਰਲਡ ਟੂਰੀਜ਼ਮ 2005 ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸੋਨਲ ਨੂੰ ਪਹਿਲੀ ਵਾਰ ਹਿਮੇਸ਼ ਰੇਸ਼ਮੀਆ ਦੀ ਐਲਬਮ 'ਆਪ ਕਾ ਸਰੂਰ' 'ਚ ਦੇਖਿਆ ਗਿਆ ਸੀ।
2008 'ਚ ਸੋਨਲ ਨੂੰ 'ਜੰਨਤ' ਲਈ ਫਿਲਮਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਭਾਗਿਯਸ਼੍ਰੀ ਦੇ ਬੇਟੇ ਅਭਿਮਨਿਊ ਦਾਸਾਨੀ ਅਤੇ ਸੋਨਲ ਚੌਹਾਨ ਦੇ ਅਫੇਅਰ ਦੀਆਂ ਖਬਰਾਂ ਨੇ ਪਿਛਲੇ ਸਾਲ ਖੂਬ ਚਰਚਾ ਬਟੋਰੀਆਂ ਸਨ। ਸੋਨਲ ਅਤੇ ਅਭਿਮਨਿਊ ਇਕੱਠੇ ਪਾਰਟੀ ਕਰਦੇ ਦਿਖ ਚੁੱਕੇ ਹਨ।
ਸੋਨਲ ਚੌਹਾਨ ਦਾ ਅਫੇਅਰ ਨੀਲ ਨਿਤਿਨ ਮੁਕੇਸ਼, ਸਿਧਾਰਥ ਮਾਲਿਆ ਨਾਲ ਵੀ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਸੋਨਲ ਦਾ ਨਾਂ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਨਾਲ ਵੀ ਜੁੜ ਚੁੱਕਾ ਹੈ।
ਸੋਨਮ ਚੌਹਾਨ ਨੂੰ ਇਮਰਾਨ ਹਾਸ਼ਮੀ ਦੀ ਫਿਲਮ 'ਜੰਨਤ' ਕਿਸਮਤ ਨਾਲ ਮਿਲੀ ਸੀ।
ਫਿਲਮ ਦੇ ਨਿਰਦੇਸ਼ਕ ਕੁਣਾਲ ਦੇਸ਼ਮੁਖ ਨੇ ਸੋਨਲ ਨੂੰ ਮੁੰਬਈ ਦੇ ਇਕ ਰੈਸਟੋਰੈਂਟ 'ਚ ਦੇਖਿਆ ਸੀ ਅਤੇ ਇਕ ਹਫਤੇ ਦੇ ਅੰਦਰ ਹੀ ਆਪਣੀ ਫਿਲਮ 'ਚ ਕਾਸਟ ਕਰ ਲਿਆ ਸੀ।
ਸੋਨਲ ਚੌਹਾਨ ਨੇ 'ਰੇਨਬੋ', 'ਬੁੱਢਾ ਹੋਗਾ ਤੇਰਾ ਬਾਪ', 'ਪਹਿਲਾ ਸਿਤਾਰਾ', 'ਥ੍ਰੀਡੀ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸੋਨਲ ਨੇ ਸਾਊਥ ਦੀਆਂ ਕਈ ਫਿਲਮਾਂ 'ਚ ਵੀ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।