FacebookTwitterg+Mail

ਸੋਨਾਲੀ ਦੇ ਫੈਨਜ਼ ਲਈ ਖੁਸ਼ਖਬਰੀ, ਪਰਦੇ 'ਤੇ ਜਲਦ ਕਰੇਗੀ ਵਾਪਸੀ

sonali bendre
03 February, 2019 11:12:06 AM

ਮੁੰਬਈ(ਬਿਊਰੋ)— ਸੋਨਾਲੀ ਬੇਂਦਰੇ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜਦੇ ਹੋਏ ਇਕ ਫਾਈਟਰ ਦੀ ਜ਼ਿੰਦਗੀ ਬਿਤਾ ਰਹੀ ਹੈ। ਸੋਨਾਲੀ ਬੇਂਦਰੇ ਦੇ ਫੈਨਜ਼ ਲਈ ਇਕ ਵੱਡੀ ਖਬਰ ਹੈ। ਇਸ ਖਬਰ ਨੂੰ ਸੁਣ ਕੇ ਤੁਹਾਡੇ ਚਿਹਰੇ 'ਤੇ ਮੁਸਕਾਨ ਆ ਜਾਵੇਗੀ ਕਿਉਂਕਿ ਸੋਨਾਲੀ ਬਹੁਤ ਜਲਦ ਫਿਰ ਪਰਦੇ 'ਤੇ ਵਾਪਸੀ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਸੋਨਾਲੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। ਸੋਨਾਲੀ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਪੋਸਟ ਨਾਲ ਇਕ ਭਾਵੁਕ ਮੈਸੇਜ ਲਿਖਿਆ।
Punjabi Bollywood Tadka
ਉਨ੍ਹਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ,''ਇਕ ਅਰਸੇ ਬਾਅਦ ਸੈੱਟ 'ਤੇ ਆਉਣ ਦੀ ਫੀਲਿੰਗ ਬਹੁਤ ਹੀ ਵੱਖਰੀ ਹੈ। ਇਸ ਸਭ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਫਿਰ ਤੋਂ ਇਕ ਵਾਰ ਐਕਸ਼ਨ 'ਚ ਆਉਣਾ ਹੁਣ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੈ। ਸੈੱਟ 'ਤੇ ਦੁਬਾਰਾ ਵਾਪਸ ਆ ਕੇ ਅਤੇ ਇਕ ਵਾਰ ਫਿਰ ਤੋਂ ਕੈਮਰੇ ਦੇ ਸਾਹਮਣੇ ਆ ਕੇ ਮੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ, ਇਹ ਸ਼ਬਦਾਂ 'ਚ ਬਿਆਨ ਕਰਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੈ। ਮੇਰਾ ਮਨ ਪਿਛਲੇ ਕੁਝ ਸਮੇਂ ਤੋਂ ਬਹੁਤ ਹੀ ਜ਼ਿਆਦਾ ਉਦਾਸ ਸੀ ਅਤੇ ਆਪਣੇ ਕੰਮ 'ਤੇ ਵਾਪਸ ਆ ਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ। ਇਹ ਉਨ੍ਹਾਂ ਦਿਨਾਂ 'ਚੋਂ ਹੈ ਜੋ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਹਿਸੂਸ ਕਰਵਾਉਂਦਾ ਹੈ।''
Punjabi Bollywood Tadka
ਦੱਸ ਦੇਈਏ ਕਿ ਸੋਨਾਲੀ ਬੇਂਦਰੇ ਕਾਫੀ ਸਮੇਂ ਤੋਂ ਕੈਂਸਰ ਵਰਗੀ ਬੀਮਾਰੀ ਨਾਲ ਜੂਝ ਰਹੀ ਸੀ। ਜਦੋਂ ਉਨ੍ਹਾਂ ਨੂੰ ਇਸ ਬੀਮਾਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਇਹ ਜਾਣਕਾਰੀ ਦਿੱਤੀ ਸੀ।


Tags: Sonali BendrecancerInstagramHum Saath Saath Hain

About The Author

manju bala

manju bala is content editor at Punjab Kesari