ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਬਹਿਲ ਨੇ ਕਿਹਾ ਹੈ ਕਿ ਅੱਜਕਲ ਦੀਆਂ ਕੰਮਕਾਜੀ ਔਰਤਾਂ ਬਦਾਮ ਅਤੇ ਹੋਰ ਪੋਸ਼ਕ ਤੱਤਾਂ ਰਾਹੀਂ ਖੁਦ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖ ਸਕਦੀਆਂ ਹਨ। ਆਲਮੰਡ ਬੋਰਡ ਆਫ ਕੈਲੀਫੋਰਨੀਆ ਵਲੋਂ 'ਬਦਾਮ 'ਤੇ ਚਰਚਾ' ਦੇ ਮਾਧਿਅਮ ਰਾਹੀਂ ਆਪਣੇ ਪਰਿਵਾਰ ਦੀ ਸਿਹਤ ਠੀਕ ਰੱਖਣ ਲਈ ਆਉਣ ਵਾਲੀਆਂ ਚੁਣੌਤੀਆਂ 'ਤੇ ਚਰਚਾ ਅੱਜ ਇਥੇ ਆਯੋਜਿਤ ਕੀਤੀ ਗਈ ਸੀ। ਪ੍ਰੋਗਰਾਮ ਵਿਚ ਫਿੱਟਨੈੱਸ ਮਾਹਿਰ ਮਾਧੁਰੀ ਰੂਈਆ, ਨਿਊਟ੍ਰੀਸ਼ਨਿਸਟ ਅੰਜੂ ਸੂਦ ਅਤੇ ਆਲਮੰਡ ਬੋਰਡ ਆਫ ਕੈਲੀਫੋਰਨੀਆ ਦੀ ਐਮਿਲੀ ਫਲੈਸ਼ਮੈਨ ਨੇ ਹਿੱਸਾ ਲਿਆ।
ਖਬਰਾਂ ਦੀ ਮੰਨੀਏ ਤਾਂ ਸ਼ੋਏਬ ਅਖਤਰ ਸੋਨਾਲੀ ਬੇਂਦਰੇ ਨੂੰ ਬੇਹੱਦ ਪਸੰਦ ਕਰਦੇ ਸਨ। ਉਹ ਉਸ ਦੀ ਤਸਵੀਰ ਆਪਣੇ ਪਰਸ 'ਚ ਲੈ ਕੇ ਘੁੰਮਿਆ ਕਰਦੇ ਸਨ। ਇਕ ਇੰਟਰਵਿਊ ਦੇ ਦੌਰਾਨ ਸ਼ੋਏਬ ਨੇ ਖੁਦ ਮੰਨਿਆ ਸੀ ਕਿ ਉਨ੍ਹਾਂ ਨੂੰ ਸੋਨਾਲੀ ਬੇਂਦਰੇ ਬਹੁਤ ਚੰਗੀ ਲਗਦੀ ਹੈ।
ਭਾਰਤ-ਪਾਕਿਸਤਾਨ ਸੀਰੀਜ਼ ਦੇ ਦੌਰਾਨ ਇਨ੍ਹਾਂ ਦੀ ਮੁਲਾਕਾਤ ਹੋਈ ਸੀ ਪਰ ਸ਼ੋਏਬ ਦਾ ਇਹ ਪਿਆਰ ਇਕਤਰਫਾ ਸੀ, ਕਿਉਂਕਿ ਸੋਨਾਲੀ ਬੇਂਦਰੇ ਵੱਲੋਂ ਸ਼ੋਏਬ ਅਖਤਰ ਦੇ ਲਈ ਕੋਈ ਵੀ ਗੱਲ ਸਾਹਮਣੇ ਨਹੀਂ ਆਈ।
ਇਕ ਇੰਟਰਵਿਊ ਦੇ ਦੌਰਾਨ ਸ਼ੋਏਬ ਨੇ ਮਜ਼ਾਕੀਆ ਅੰਦਾਜ਼ 'ਚ ਕਿਹਾ ਸੀ ਕਿ ਜੇਕਰ ਸੋਨਾਲੀ ਉਨ੍ਹਾਂ ਦੇ ਪ੍ਰਪੋਜ਼ਲ ਨੂੰ ਸਵੀਕਾਰ ਨਹੀਂ ਕਰੇਗੀ ਤਾਂ ਉਹ ਉਨ੍ਹਾਂ ਨੂੰ ਕਿਡਨੈਪ ਕਰ ਲੈਣਗੇ। ਹਾਲਾਂਕਿ ਹੁਣ ਦੋਵੇਂ ਹੀ ਵਿਆਹੇ ਹੋਏ ਹਨ। ਸੋਨਾਲੀ ਬੇਂਦਰੇ ਨੇ ਡਾਇਰੈਕਟਰ ਗੋਲਡੀ ਬਹਿਲ ਨਾਲ ਸਾਲ 2002 'ਚ ਵਿਆਹ ਕੀਤਾ ਜਦਕਿ ਸ਼ੋਏਬ ਨੇ 2014 'ਚ ਰੁਬਾਬ ਨਾਂ ਦੀ ਇਕ ਪਾਕਿਸਤਾਨੀ ਕੁੜੀ ਨਾਲ ਵਿਆਹ ਕਰਕੇ ਆਪਣਾ ਘਰ ਵਸਾ ਲਿਆ।