FacebookTwitterg+Mail

ਕੈਂਸਰ ਨਾਲ ਲੜ ਰਹੀ ਸੋਨਾਲੀ ਬੇਂਦਰੇ ਦੇ ਘਰ ਪੁੱਜੇ ਬਾਲੀਵੁੱਡ ਸਿਤਾਰੇ

sonali bendre
05 July, 2018 12:21:57 PM

ਮੁੰਬਈ (ਬਿਊਰੋ)— ਬਾਲੀਵੁਡ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਹਾਈ ਗ੍ਰੇਡ ਕੈਂਸਰ ਹੋਇਆ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਸੋਨਾਲੀ ਇਸ ਸਮੇਂ ‍ਨਿਊਯਾਰਕ ਵਿਚ ਇਲਾਜ ਕਰਵਾ ਰਹੀ ਹੈ। ਸੋਨਾਲੀ ਦੇ ਰੋਗ ਦੀ ਖਬਰ ਨਾਲ ਇੰਡੀਸਟਰੀ 'ਚ ਹਲਚਲ ਮੱਚ ਗਈ ਹੈ। ਰਿਪੋਰਟ ਮੁਤਾਬਕ ਸੋਨਾਲੀ ਬੇਂਦਰੇ ਨੂੰ ਮੇਟਾਸਟੇਟਿਕ ਕੈਂਸਰ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਕੈਂਸਰ ਉਸ ਵੇਲੇ ਹੁੰਦਾ ਹੈ ਜਦੋਂ ਮਰੀਜ਼ ਬੀਮਾਰੀ ਦੀ ਚੌਥੀ ਸਟੇਜ 'ਚ ਪੁੱਜ ਜਾਂਦਾ ਹੈ। ਸੋਨਾਲੀ ਦਾ ਹਾਲ ਜਾਣਨ ਬਾਲੀਵੁੱਡ ਸ‍ਟਾਰ ਅਕਸ਼ੈ ਕੁਮਾਰ ਨਿਊਯਾਰਕ 'ਚ ਉਨ੍ਹਾਂ ਨੂੰ ਮਿਲਣ ਪੁੱਜੇ ਸਨ। ਉਥੇ ਹੀ ਮੁੰਬਈ ਵਿਚ ਸੋਨਾਲੀ ਦੇ ਘਰ ਪਰਿਵਾਰ ਨੂੰ ਹਿੰਮਤ ਦੇਣ ਬਾਲੀਵੁੱਡ ਅਦਾਕਾਰਾ ਅਦਿੱਤੀ ਰਾਓ ਹੈਦਰੀ ਅਤੇ ਹੁਮਾ ਕੁਰੈਸ਼ੀ  ਬੁੱਧਵਾਰ ਦੇਰ ਸ਼ਾਮ ਪੁੱਜੇ।
कैंसर से जंग लड़ रही सोनाली के साथ पूरा बॉलीवुड, मिलने पहुंचे स्टार्स
ਸੋਨਾਲੀ ਦੇ ਘਰ 'ਚ ਉਨ੍ਹਾਂ ਦੀ ਨਨਾਣ ਸ੍ਰਿਸ਼ਟੀ ਆਰਿਆ ਇਨੀਂ ਦਿਨੀਂ ਪਰਿਵਾਰ ਨੂੰ ਸੰਭਾਲ ਰਹੀ ਹੈ।  ਸ੍ਰਿਸ਼‍ਟੀ ਨੇ ਸੋਨਾਲੀ ਬਾਰੇ ਕਿਹਾ, ''ਉਨ੍ਹਾਂ ਦੀ ਇਸ ਬੀਮਾਰੀ ਦਾ ਪਤਾ ਇਕਦਮ ਲੱਗਿਆ। ਅਜਿਹੀ ਸਭ ਗੱਲਾਂ ਅਚਾਨਕ ਹੀ ਹੁੰਦੀਆਂ ਹਨ। ਸੋਨਾਲੀ ਇਕ ਫਾਈਟਰ ਹੈ ਉਹ ਯਕੀਨਨ ਹੀ ਇਸ ਨਾਲ ਲੜੇਗੀ। ਉਹ ਕਾਫ਼ੀ ਪਾਜੀਟਿਵ ਹੈ। ਉਹ ਰੋਗ ਨੂੰ ਮਾਤ ਦੇ ਕੇ ਵਾਪਿਸ ਜਰੂਰ ਆਵੇਗੀ। ਉਨ੍ਹਾਂ ਨੂੰ ਮਿਲ ਰਹੇ ਪਿਆਰ ਲਈ ਅਸੀਂ ਸਾਰੇ ਅਹਿਸਾਨਮੰਦ ਹਾਂ।''
कैंसर से जंग लड़ रही सोनाली के साथ पूरा बॉलीवुड, मिलने पहुंचे स्टार्स
ਸ੍ਰਿਸ਼ਟੀ ਨੇ ਕਿਹਾ,''ਮੈਂ ਸੋਨਾਲੀ ਨਾਲ ਮਿਲਣ ਨਿਊਯਾਰਕ ਜਾਵੇਗੀ। ਅਸੀਂ ਸਾਰੇ ਸੋਨਾਲੀ ਦੇ ਕਾਫ਼ੀ ਕਰੀਬ ਹੈ। ਸੋਨਾਲੀ ਆਪਣਾ ਹੈਲਥ ਬੁਲੇਟਿਨ ਸਮੇਂ-ਸਮੇਂ 'ਤੇ ਲੋਕਾਂ ਨਾਲ ਸਾਂਝਾ ਕਰਦੀ ਰਹੇਗੀ। ਦੱਸ ਦੇਈਏ ਕਿ ਜਿਵੇਂ ਹੀ ਸੋਨਾਲੀ ਦੇ ਰੋਗ ਬਾਰੇ ਪਤਾ ਲੱਗਾ ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ, ਸੋਨਮ ਕਪੂਰ,ਅਨਿਲ ਕਪੂਰ, ਕਰਨ ਜੌਹਰ, ਅਰਜੁਨ ਕਪੂਰ, ਰਿਤੇਸ਼ ਦੇਸ਼ਮੁੱਖ, ਨੇਹਾ ਧੂਪਿਆ ਸਮੇਤ ਕਈ ਹੋਰ ਸਿਤਾਰਿਆਂ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
कैंसर से जंग लड़ रही सोनाली के साथ पूरा बॉलीवुड, मिलने पहुंचे स्टार्स
ਦੱਸ ਦੇਈਏ ਕਿ ਸੋਨਾਲੀ ਨੂੰ ਕੈਂਸਰ ਡਾਇਗਨੋਸ ਕੀਤਾ ਗਿਆ ਹੈ ਜੋ ਹੁਣ ਮੈਟਾਸਟੇਸਾਈਜਡ ਹੋ ਗਿਆ ਹੈ।  ਸੋਨਾਲੀ ਇਸ ਸਮੇਂ ਅਮਰੀਕਾ ਦੇ ਨਿਊਯਾਰਕ 'ਚ ਹਨ ਅਤੇ ਸਲੋਨ ਕੇਟਰਿੰਗ ਕੈਂਸਰ ਸੈਂਟਰ 'ਚ ਆਪਣਾ ਇਲਾਜ ਕਰਵਾ ਰਹੀ ਹੈ। ਉੱਥੇ ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਰਣਵੀਰ ਬਹਿਲ ਵੀ ਹਨ। ਸੋਨਾਲੀ ਦੇ ਵਿਆਹ ਸਾਲ 2002 'ਚ ਹੋਇਆ ਸੀ ਅਤੇ ਉਨ੍ਹਾਂ ਦੇ ਬੇਟੇ ਰਣਵੀਰ ਦਾ ਜਨਮ ਸਾਲ 2005 'ਚ ਹੋਇਆ ਸੀ।
कैंसर से जंग लड़ रही सोनाली के साथ पूरा बॉलीवुड, मिलने पहुंचे स्टार्स

कैंसर से जंग लड़ रही सोनाली के साथ पूरा बॉलीवुड, मिलने पहुंचे स्टार्स

कैंसर से जंग लड़ रही सोनाली के साथ पूरा बॉलीवुड, मिलने पहुंचे स्टार्स


Tags: Sonali BendreCancer Treatment New YorkAkshay KumarAditi Rao HydariHuma QureshiSonam KapoorAnil KapoorArjun Kapoor

Edited By

Manju

Manju is News Editor at Jagbani.