FacebookTwitterg+Mail

ਭਿਆਨਕ ਬੀਮਾਰੀ ਨਾਲ ਲੜ ਰਹੀ ਸੋਨਾਲੀ ਬੇਂਦਰੇ ਬੇਟੇ ਤੇ ਪਰਿਵਾਰ ਨਾਲ ਇੰਝ ਬਿਤਾਉਂਦੀ ਹੈ ਸਮਾਂ

sonali bendre
06 July, 2018 12:43:45 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਲੀ ਬੇਂਦਰੇ ਨੂੰ 'ਹਾਈ ਗ੍ਰੇਡ ਕੈਂਸਰ' ਹੋਇਆ ਹੈ। ਉਹ ਆਪਣਾ ਇਲਾਜ਼ ਨਿਊਯਾਰਕ 'ਚ ਕਰਵਾ ਰਹੀ ਹੈ। ਉਸ ਨਾਲ ਉਸ ਦਾ 13 ਸਾਲ ਦਾ ਬੇਟਾ ਰਣਵੀਰ ਬਹਿਲ ਤੇ ਪਤੀ ਗੋਲਡੀ ਬਹਿਲ ਵੀ ਹੈ।
Punjabi Bollywood Tadka
43 ਸਾਲ ਦੀ ਸੋਨਾਲੀ ਬੇਂਦਰੇ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੇ ਪਰਿਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਦੱਸ ਦੇਈਏ ਕਿ ਗੋਲਡੀ ਬਹਿਲ ਫਿਲਮ ਪ੍ਰੋਡਿਊਸਰ ਹੈ। ਉਸ ਨੇ ਸੋਨਾਲੀ ਨਾਲ ਪਹਿਲੀ ਨਜ਼ਰ 'ਚ ਹੀ ਪਿਆਰ ਹੋ ਗਿਆ ਸੀ।
Punjabi Bollywood Tadka
ਗੋਲਡੀ ਨੇ ਸੋਨਾਲੀ ਨੂੰ ਸਾਲ 1994 'ਚ 'ਨਾਰਾਜ਼' ਫਿਲਮ ਦੇ ਸੈੱਟ 'ਤੇ ਦੇਖਿਆ ਸੀ ਤੇ ਉਦੋਂ ਤੋਂ ਹੀ ਉਸ ਦੇ ਦੀਵਾਨੇ ਹੋ ਗਏ ਸਨ। 4 ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵੇਂ ਸਾਲ 2002 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਸਾਲ 2005 'ਚ ਸੋਨਾਲੀ ਨੇ ਬੇਟੇ ਰਣਵੀਰ ਨੂੰ ਜਨਮ ਦਿੱਤਾ ਸੀ।
Punjabi Bollywood Tadka
ਗੋਲਡੀ ਦੀ ਭੈਣ ਸ਼੍ਰਿਸ਼ਟੀ ਆਰੀਆ, ਸੋਨਾਲੀ ਦੀ ਚੰਗੀ ਦੋਸਤ ਵੀ ਹੈ। ਸੋਨਾਲੀ ਬੇਂਦਰੇ ਮਰਾਠੀ ਹੈ, ਜਦੋਂਕਿ ਗੋਲਡੀ ਪੰਜਾਬੀ ਹੈ। ਇਸ ਤੋਂ ਇਲਾਵਾ ਸੋਨਾਲੀ ਲੇਖਿਕਾ ਵੀ ਹੈ। ਉਸ ਨੇ 'ਦਿ ਮਾਡਰਨ ਗੁਰੂਕੁਲ' ਨਾਂ ਦੀ ਕਿਤਾਬ ਵੀ ਲਿਖੀ ਹੈ।
Punjabi Bollywood Tadka
ਅਭਿਸ਼ੇਕ ਬੱਚਨ, ਸੋਨਾਲੀ ਬੇਂਦਰੇ ਤੇ ਗੋਲਡੀ ਕਾਫੀ ਚੰਗੇ ਦੋਸਤ ਹਨ। ਹਾਲ ਹੀ 'ਚ ਸੋਨਾਲੀ ਨੇ ਆਪਣੇ ਕੈਂਸਰ ਦੀ ਗੱਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਬਾਲੀਵੁੱਡ ਜਗਤ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਵੀ ਮੰਗੀਆਂ।
Punjabi Bollywood Tadka
ਦੱਸਣਯੋਗ ਹੈ ਕਿ ਸੋਨਾਲੀ ਬੇਂਦਰੇ ਪਿਛਲੇ ਕਈ ਸਾਲਾਂ ਤੋਂ ਲਾਈਮਲਾਈਟ ਤੋਂ ਦੂਰ ਹੈ। ਉਸ ਨੂੰ 'ਸਰਫਰੋਸ਼', 'ਹਮ ਸਾਥ-ਸਾਥ ਹੈਂ' ਅਤੇ 'ਲੱਜਾ' ਵਰਗੀਆਂ ਚਰਚਿਤ ਫਿਲਮਾਂ 'ਚ ਯਾਦਗਾਰ ਕਿਰਦਾਰਾਂ ਲਈ ਜਾਣਿਆਂ ਜਾਂਦਾ ਹੈ। ਹਾਲ ਹੀ 'ਚ ਸਾਂਝੀ ਕੀਤੀ ਪੋਸਟ ਰਾਹੀਂ ਸੋਨਾਲੀ ਨੇ ਆਪਣੀ ਇਸ ਬੀਮਾਰੀ ਬਾਰੇ ਦੱਸਿਆ ਹੈ।
Punjabi Bollywood Tadka
ਉਸ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖ ਕੇ ਖੁਦ ਨੂੰ ਕੈਂਸਰ ਹੋਣ ਦੀ ਗੱਲ ਆਖੀ ਹੈ। ਹਾਲਾਂਕਿ ਉਸ ਨੇ ਲਿਖਿਆ ਹੈ ਕਿ, ''ਮੇਰਾ ਪਰਿਵਾਰ ਤੇ ਕਰੀਬੀ ਦੋਸਤ ਮੇਰਾ ਪੂਰਾ ਧਿਆਨ ਰੱਖ ਰਹੇ ਹਨ। ਫਿਲਹਾਲ ਮੈਂ ਨਿਊਯਾਰਕ 'ਚ ਹਾਂ, ਜਿੱਥੇ ਮੇਰਾ ਇਲਾਜ ਚੱਲ ਰਿਹਾ ਹੈ। ਮੈਂ ਇਸ ਲੜਾਈ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਾਂ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Sonali BendreMetastatic CancerNew YorkInstagramHum Saath Saath HainSarfaroshDuplicateKal Ho Na Ho

Edited By

Sunita

Sunita is News Editor at Jagbani.