FacebookTwitterg+Mail

ਬੇਟੇ ਦੇ 13ਵੇਂ ਜਨਮਦਿਨ 'ਤੇ ਸੋਨਾਲੀ ਨੇ ਸਾਂਝੀ ਕੀਤੀ ਭਾਵੁਕ Video

sonali bendre
11 August, 2018 04:47:17 PM

ਮੁੰਬਈ (ਬਿਊਰੋ)— ਨਿਊਯਾਰਕ ਵਿਚ ਕੈਂਸਰ ਟਰੀਟਮੈਂਟ ਕਰਵਾ ਰਹੀ ਸੋਨਾਲੀ ਬੇਂਦਰੇ ਆਪਣੇ ਬੇਟੇ ਰਣਵੀਰ ਬਹਿਲ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਸੋਨਾਲੀ ਬੇਟੇ ਰਣਵੀਰ ਦੇ ਜਨਮਦਿਨ 'ਤੇ ਉਸ ਦੇ ਨਾਲ ਨਹੀਂ ਹੈ। ਸੋਨਾਲੀ ਨੇ ਇਸ ਖਾਸ ਦਿਨ ਲਈ ਆਪਣੇ ਬੇਟੇ ਲਈ ਇਕ ਭਾਵੁਕ ਪੋਸਟ ਲਿਖੀ ਹੈ ਅਤੇ ਮਮਤਾ ਭਰਿਆ ਵੀਡੀਓ ਵੀ ਸ਼ੇਅਰ ਕੀਤਾ ਹੈ।

Punjabi Bollywood Tadka

ਸੋਨਾਲੀ ਨੇ ਬੇਟੇ ਰਣਵੀਰ ਦੇ 13ਵੇਂ ਜਨਮਦਿਨ 'ਤੇ ਇੰਸਟਾਗਰਾਮ 'ਤੇ ਸ਼ੇਅਰ ਕੀਤੇ ਗਏ ਆਪਣੇ ਪੋਸਟ ਵਿਚ ਲਿਖਿਆ ਹੈ - Ranveeeeer !  ਮੇਰੇ ਸੂਰਜ, ਮੇਰੇ ਚੰਨ, ਮੇਰੇ ਤਾਰੇ, ਮੇਰੇ ਆਕਾਸ਼... ਠੀਕ ਹੈ, ਸ਼ਾਇਦ ਮੈਂ ਥੋੜ੍ਹੀ ਮੇਲੋਡਰਾਮਾਟਿਕ ਹਾਂ ਪਰ ਤੁਹਾਡਾ 13 ਵਾਂ ਜਨਮਦਿਨ ਇਸ ਦਾ ਹੱਕਦਾਰ ਹੈ। ਵਾਹ, ਹੁਣ ਤੁਸੀਂ ਇਕ ਟੀਨੇਜਰ ਹੋ... ਇਸ ਗੱਲ ਲਈ ਮੈਨੂੰ ਖੁਦ ਨੂੰ ਮੰਨਣ ਲਈ ਕੁਝ ਸਮਾਂ ਚਾਹੀਦਾ ਹੈ। ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦੀ ਕਿ ਮੈਨੂੰ ਤੁਹਾਡੇ 'ਤੇ ਕਿੰਨਾ ਮਾਨ ਹੈ... ਤੁਹਾਡੀ ਬੁੱਧੀ 'ਤੇ, ਤੁਹਾਡੇ ਮਜ਼ਾਕ ਕਰਨ ਦੇ ਅੰਦਾਜ਼ 'ਤੇ, ਤੁਹਾਡੀ ਤਾਕਤ 'ਤੇ, ਤੁਹਾਡੀ ਦਿਆ ਅਤੇ ਇੱਥੋਂ ਤੱਕ ​​ਕਿ ਤੁਹਾਡੀਆਂ ਸ਼ਰਾਰਤਾਂ 'ਤੇ ਵੀ। ਜਨਮਦਿਨ ਮੁਬਾਰਕ ਹੋਵੇ,  my not-so-little one। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਇਕੱਠੇ ਨਹੀਂ ਹਾਂ... ਮੈਂ ਤੁਹਾਨੂੰ ਬਹੁਤ ਮਿਸ ਕਰ ਰਹੀ ਹਾਂ। ਤੁਹਾਨੂੰ ਬਹੁਤ ਸਾਰਾ ਪਿਆਰ... Big Hug।'

 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸੋਨਾਲੀ ਦੇ ਬੇਟੇ ਰਣਵੀਰ ਆਪਣੀ ਸਮਰ ਵਕੇਸ਼ਨ ਦੇ ਚਲਦੇ ਮਾਂ ਨਾਲ ਨਿਊਯਾਰਕ 'ਚ ਹੀ ਸੀ। ਸੋਨਾਲੀ ਨੇ ਬੇਟੇ ਨਾਲ ਕਈ ਤਸਵੀਰਾਂ ਵੀ ਇੰਸਟਾ ਉੱਤੇ ਪੋਸਟ ਕੀਤੀਆਂ ਸਨ। ਸੋਨਾਲੀ ਨੇ ਰਣਵੀਰ ਨਾਲ ਇਕ ਸ਼ਾਨਦਾਰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਇਨ੍ਹੀਂ ਦਿਨੀਂ ਮੈਂ ਆਪਣੇ ਬੇਟੇ ਰਣਵੀਰ ਨਾਲ ਉਸ ਦੇ ਸਮਰ ਵਕੇਸ਼ਨ ਬਿਤਾ ਰਹੀ ਹਾਂ। ਉਸ ਦਾ ਪਾਗਲਪਨ ਅਤੇ ਸਾਕਾਰਾਤਮਕ ਸੋਚ ਮੈਨੂੰ ਤਾਕਤ ਦਿੰਦੀ ਹੈ।


ਦੱਸ ਦੇਈਏ ਕਿ ਸੋਨਾਲੀ ਇਨ੍ਹੀਂ ਦਿਨੀਂ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੀ ਹੈ। ਸਾਰੇ ਲੋਕਾਂ ਦੇ ਸਪੋਰਟ ਦੇ ਚਲਦੇ ਸੋਨਾਲੀ ਦੀ ਤਬੀਅਤ ਸਥਿਰ ਹੈ ਅਤੇ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਆਪਣਾ ਟ੍ਰੀਟਮੈਂਟ ਕਰਵਾ ਰਹੀ ਹੈ।

 


Tags: Sonali BendreRanveerBirthdayEmotional PostInstagramVideo

Edited By

Manju

Manju is News Editor at Jagbani.