FacebookTwitterg+Mail

ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਨੂੰ ਮਿਲਿਆ ਦੋਸਤਾਂ ਦਾ ਸਾਥ

sonali bendre
14 August, 2018 02:06:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਅਜਿਹੇ 'ਚ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਹੋਈ ਹੈ। ਉੱਥੇ ਹੀ ਉਸ ਦਾ ਪਰਿਵਾਰ ਤੇ ਕਰੀਬ ਦੋਸਤ ਉਸ ਦੇ ਨਾਲ ਸਮਾਂ ਬਤੀਤ ਕਰਕੇ ਉਤਸ਼ਾਹ ਵਧਾ ਰਹੇ ਹਨ। ਹਾਲ ਹੀ 'ਚ ਸੋਨਾਲੀ ਦੀ ਬੈਸਟ ਫਰੈਂਡ ਸੁਜੈਨ ਖਾਨ ਨੇ ਸੋਨਾਲੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਤਿੰਨੋਂ ਕਾਫੀ ਖੁਸ਼ ਲੱਗ ਰਹੀਆਂ ਹਨ। ਸੁਜ਼ੈਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਜਾਣਦੀ ਹਾਂ...ਮੈਂ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਸਾਡੀ ਜ਼ਿੰਦਗੀ 'ਚ ਭਾਵੇਂ ਜਿੰਨੇ ਮਰਜ਼ੀ ਭਿਆਨਕ ਤੁਫਾਨ ਆ ਜਾਣ, ਅਸੀਂ ਇਕ ਦੂਜੇ ਨਾਲ ਹਮੇਸ਼ਾ ਰਹਾਂਗੇ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਾਂਗੇ...ਮੈਂ ਜਾਣਦੀ ਹਾਂ ਕਿ ਦੁਨੀਆ 'ਚ ਜਿੰਨੇ ਵੀ ਸਵਾਲ ਹਨ, ਉਨ੍ਹਾਂ ਲਈ ਮੇਰਾ ਇਹ ਜਵਾਬ ਹੈ ਅਤੇ ਮੈਂ ਇਹ ਜਾਣਦੀ ਹਾਂ ਕਿ ਸਾਡਾ ਆਉਣ ਵਾਲਾ ਸਮਾਂ ਬੇਹੱਦ ਖੂਬਸੂਰਤ ਹੈ...ਕਿਉਂਕਿ ਮੇਰੇ ਨਾਲ ਉਸ ਸਮੇਂ ਉਹ ਲੋਕ ਹੋਣਗੇ...ਮੇਰੀ ਮਜ਼ਬੂਤੀ''।


ਸੁਜੈਨ ਦੀ ਇਹ ਪੋਸਟ ਹਾਂ ਪੱਖੀ ਸੋਚ ਲਈ ਕਾਫੀ ਹੈ। ਦੱਸਣਯੋਗ ਹੈ ਕਿ ਫਰੈਂਡਸ਼ਿੱਪ ਡੇਅ 'ਤੇ ਸੋਨਾਲੀ ਨੇ ਸੁਜੈਨ ਅਤੇ ਆਪਣੀ ਦੋਸਤ ਨਾਲ ਬੇਹਤ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਪੋਸਟ ਲਿਖਿਆ ਸੀ। ਇਸ ਤੋਂ ਇਲਾਵਾ ਸੋਨਾਲੀ ਅਤੇ ਉਨ੍ਹਾਂ ਦਾ ਪਤੀ ਗੋਲਡੀ ਬਹਿਲ ਸੋਸ਼ਲ ਮੀਡੀਆ ਰਾਹੀਂ ਸੋਨਾਲੀ ਦੇ ਇਲਾਜ ਦੀਆਂ ਅਪਡੇਟ ਦਿੰਦੇ ਰਹਿੰਦੇ ਹਨ। ਬੀਤੇ ਦਿਨੀਂ ਗੋਲਡੀ ਨੇ ਟਵੀਟ ਰਾਹੀਂ ਦੱਸਿਆ ਕਿ ਸੋਨਾਲੀ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਸ ਦੀ ਸਿਹਤ 'ਚ ਸੁਧਾਰ ਲੱਗ ਰਿਹਾ ਹੈ।


Tags: Sonali Bendre Sussanne Khan Instagram London Cancer Bollywood Actress

Edited By

Kapil Kumar

Kapil Kumar is News Editor at Jagbani.