FacebookTwitterg+Mail

ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਦੇ ਬੇਟੇ ਨੇ ਕੁਝ ਇਸ ਅੰਦਾਜ਼ 'ਚ ਕੀਤਾ ਸਭ ਦਾ ਧੰਨਵਾਦ

sonali bendre
17 August, 2018 10:43:51 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਇਲਾਜ ਨਿਊਯਾਰਕ 'ਚ ਹੋ ਰਿਹਾ ਹੈ। ਇਸੇ ਕਾਰਨ ਉਹ ਆਪਣੇ ਬੇਟੇ ਤੋਂ ਦੂਰ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਬਰਥਡੇ 'ਤੇ ਉਹ ਆਪਣੇ ਬੇਟੇ ਨਾਲ ਨਹੀਂ ਹੈ। ਆਪਣੇ ਬੇਟੇ ਦੇ ਜਨਮਦਿਨ 'ਤੇ ਉਨ੍ਹਾਂ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਸੀ। ਇਸ 'ਚ ਰਣਵੀਰ ਦੇ ਬਚਪਨ ਦੀਆਂ ਕੁਝ ਤਸਵੀਰਾਂ ਸਨ। ਇਸ ਤੋਂ ਬਾਅਦ ਰਣਵੀਰ ਨੇ ਵੀ ਆਪਣੀ ਮਾਂ ਨੂੰ 'ਥੈਂਕਯੂ' ਕੀਤਾ ਹੈ।
Punjabi Bollywood Tadka
ਰਣਵੀਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਅਜਿਹੀ ਤਸਵੀਰ ਸਾਂਝੀ ਕੀਤੀ, ਜਿਸ 'ਚ ਚਾਰੇ ਪਾਸੇ ਲਾਈਟ ਦਾ ਰਿੰਗ ਮੌਜ਼ੂਦ ਹੈ ਜੋ ਕਿ ਪੋਜੀਟੀਵਿਟੀ ਦਾ ਸੰਦੇਸ਼ ਹੈ। ਤਸਵੀਰ ਸਾਂਝੀ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ,''ਤੁਸੀਂ ਸਾਰਿਆਂ ਨੇ ਮੇਰੇ ਚਾਰੇ ਪਾਸੇ ਰੋਸ਼ਨੀ ਦਾ ਇਕ ਘੇਰਾ ਬਣਾਇਆ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ, ਮੈਨੂੰ ਹਰ ਤਰ੍ਹਾਂ ਦਾ ਸਪੋਰਟ ਦੇਣ ਲਈ।''

 

ਦੱਸ ਦੇਈਏ ਕਿ ਜਦੋਂ ਰਣਵੀਰ ਨੂੰ ਆਪਣੀ ਮਾਂ ਦੀ ਬੀਮਾਰੀ ਦਾ ਪਤਾ ਲੱਗਿਆ ਸੀ ਤਾਂ ਉਸ ਨੇ ਬਹੁਤ ਹੀ ਹਿੰਮਤ ਨਾਲ ਇਸ ਮੁਸ਼ਕਲ ਭਰੇ ਸਮੇਂ 'ਚ ਆਪਣੀ ਮਾਂ ਦਾ ਹੌਂਸਲਾ ਵਧਾਇਆ ਸੀ।

 


Tags: Sonali BendreRanveer BehlInstagramਸੋਨਾਲੀ ਬੇਂਦਰੇ

Edited By

Manju

Manju is News Editor at Jagbani.