FacebookTwitterg+Mail

ਕੈਂਸਰ ਦੀ ਵਜ੍ਹਾ ਨਾਲ BALD ਹੋ ਚੁੱਕੀ ਸੋਨਾਲੀ, ਮਨ ਬਹਿਲਾਉਣ ਲਈ ਕਰ ਰਹੀ ਹੈ ਇਹ ਕੰਮ

sonali bendre
07 September, 2018 09:14:51 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰਸ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਨਜ਼ਰ ਆਉਂਦੀ ਹੈ। ਆਏ ਦਿਨ ਸੋਨਾਲੀ ਆਪਣੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸੋਨਾਲੀ ਆਪਣੇ ਇਸ ਸਮੇਂ 'ਚ ਕਾਫੀ ਹਿੰਮਤ ਨਾਲ ਲੜਦੀ ਨਜ਼ਰ ਆਈ ਹੈ। ਸੋਨਾਲੀ ਨੇ ਹਾਲ ਹੀ 'ਚ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੇ ਚਿਹਰੇ 'ਤੇ ਇਕ ਪਿਆਰੀ ਜਿਹੀ ਸਮਾਈਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਇਸ ਦੌਰ 'ਚ ਸਭ ਤੋਂ ਵੱਧ ਕਿਤਾਬਾਂ ਨਾਲ ਨਜ਼ਰ ਆ ਰਹੀ ਹੈ।

Punjabi Bollywood Tadka

ਲੱਗਦਾ ਹੈ ਆਪਣੀ ਕੈਂਸਰ ਦੀ ਲੜਾਈ 'ਚ ਸੋਨਾਲੀ ਨੇ ਕਿਤਾਬਾਂ ਨਾਲ ਚੰਗੀ ਦੋਸਤੀ ਕਰ ਲਈ ਹੈ। ਆਏ ਦਿਨ ਉਹ ਕੋਈ ਨਾ ਕੋਈ ਕਿਤਾਬ ਪੜ੍ਹਦੀ ਨਜ਼ਰ ਆਉਂਦੀ ਹੈ। ਇਸ ਤਸਵੀਰ 'ਚ ਸੋਨਾਲੀ 'A Gentleman In Moscow' ਹੈ, ਜਿਸ ਨੂੰ ਸ਼ੇਅਰ ਕਰਦਿਆਂ ਹੋਏ ਉਸ ਨੇ ਕੈਪਸ਼ਨ ਵੀ ਦਿੱਤਾ ਹੈ, ''ਅੱਜ ਰੀਡ ਡੇਅ ਹੈ ਤੇ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਸੀ ਕਿ ਅੱਜ ਐਸ. ਬੀ. ਸੀ. ਦੀ ਨਵੀਂ ਬੁੱਕ ਅਨਾਊਂਸ ਕੀਤੀ ਜਾਵੇ। ਇਸ ਕਿਤਾਬ ਦਾ ਨਾਂ 'ਏ ਜੈਂਟਲਮੈਨ ਇੰਨ ਮਾਸਕੋ' ਹੈ, ਜੋ ਰੂਸ ਦੇ ਇਤਿਹਾਸ 'ਤੇ ਆਧਾਰਿਤ ਹੈ।

 

ਕਿਤਾਬ ਦਾ ਪ੍ਰਿਮਾਇਸ ਉਤਸ਼ਾਹਿਤ ਕਰਨ ਵਾਲਾ ਹੈ। ਮੈਂ ਇਸ ਕਿਤਾਬ ਨੂੰ ਪੜ੍ਹਨ ਦਾ ਇੰਤਜ਼ਾਰ ਨਹੀਂ ਕਰ ਸਕਦੀ।'' ਸੋਨਾਲੀ ਦੇ ਸਮੇਂ 'ਚ ਉਸ ਦਾ ਪਰਿਵਾਰ ਤੇ ਦੋਸਤਾਂ ਨਾਲ ਉਸ ਦੇ ਫੈਨਜ਼ ਵੀ ਉਸ ਨਾਲ ਖੜ੍ਹੇ ਹਨ। ਸੋਨਾਲੀ ਇਸ ਸਮੇਂ ਨੂੰ ਕਾਫੀ ਹਿੰਮਤ ਨਾਲ ਲੰਘਾ ਰਹੀ ਹੈ। ਉਹ ਆਪਣੀ ਵਜ੍ਹਾ ਨਾਲ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ। ਇਸ ਲਈ ਉਹ ਖੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹੈ।


Tags: Sonali BendreBattling CancerAmericanBook ClubInstagramBollywood Celebrity

Edited By

Sunita

Sunita is News Editor at Jagbani.