FacebookTwitterg+Mail

ਭਾਵੁਕ ਪੋਸਟ ਸ਼ੇਅਰ ਕਰਕੇ ਸੁਜ਼ੈਨ ਨੇ ਵਧਾਇਆ ਸੋਨਾਲੀ ਬੇਂਦਰੇ ਦਾ ਹੌਸਲਾ

sonali bendre
09 September, 2018 12:28:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਅਤੇ ਇਸ ਸਮੇਂ ਯੂ. ਐੱਸ. ਏ. 'ਚ ਆਪਣਾ ਇਲਾਜ ਕਰਵਾ ਰਹੀ ਹੈ। ਇਸ ਮੁਸ਼ਕਿਲ ਸਮੇਂ 'ਚ ਉਨ੍ਹਾਂ ਨੂੰ ਆਪਣੇ ਦੋਸਤਾਂ ਦਾ ਸਾਥ ਮਿਲ ਰਿਹਾ ਹੈ। ਇਸ 'ਚ ਡਿਜ਼ਾਈਨਰ ਸੁਜ਼ੈਨ ਖਾਨ ਅਤੇ ਅਦਾਕਾਰਾ ਗਾਇਤਰੀ ਜੋਸ਼ੀ ਸ਼ਾਮਿਲ ਹੈ। ਹਾਲ ਹੀ 'ਚ ਸੁਜ਼ੈਨ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਇਕ ਭਾਵੁਕ ਪੋਸਟ ਲਿਖੀ। ਸੁਜ਼ੈਨ ਨੇ ਲਿਖਿਆ, ''ਇਹ ਅਸੀਂ ਹਾਂ। ਤੁਹਾਡੇ ਨਾਲ ਇਸ ਲੜਾਈ 'ਚ, ਤੁਹਾਡੀ ਇਜ਼ੱਤ ਕਰਦੇ ਹਾਂ, ਤੁਹਾਡਾ ਹੌਸਲਾ ਵਧਾਉਣ ਲਈ, ਸਾਨੂੰ ਤੁਹਾਡੀ ਜ਼ਰੂਰਤ ਹੈ, ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ। ਤਸਵੀਰ 'ਚ ਸਭ ਇਕ ਪਾਰਕ 'ਚ ਹਨ।

Punjabi Bollywood Tadka
ਹਾਲ ਹੀ 'ਚ ਸੋਨਾਲੀ ਨੇ ਇੰਸਟਾਗ੍ਰਾਮ 'ਤੇ ਲਿਖਿਆ ਸੀ, ''ਅੱਜ ਰੀਡ ਬੁੱਕ ਡੇਅ ਹੈ, ਦਦਦ ਦੀ ਅਗਲੀ ਕਿਤਾਬ ਦਾ ਐਲਾਨ ਕਰਨ ਤੋਂ ਬਿਤਹਰ ਇਸ ਨੂੰ ਕਿਵੇਂ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ। ਇਹ ਰੂਸ ਦਾ ਇਤਿਹਾਸਕ ਫਿਕਸ਼ਨ ਹੈ। ਕਿਤਾਬ ਦਾ ਨਾਂ ਜੈਂਟਲਮੈਨ ਇਨ ਮਾਸਕੋ ਹੈ। ਕਿਤਾਬ ਬਹੁਤ ਦਿਲਚਸਪ ਹੈ, ਮੈਂ ਜ਼ਿਆਦਾ ਸਮਾਂ ਇਸ ਨੂੰ ਪੜ੍ਹੇ ਬਿਨਾਂ ਨਹੀਂ ਰਹਿ ਸਕਦੀ। ਇਸ ਤੋਂ ਇਲਾਵਾ ਸੋਨਾਲੀ ਆਪਣੀ ਸਿਹਤ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka


Tags: Sonali Bendre Instagram Sussanne Khan Gayatri Joshi Cancer Bollywood Actress

Edited By

Kapil Kumar

Kapil Kumar is News Editor at Jagbani.