FacebookTwitterg+Mail

ਕੈਂਸਰ ਨਾਲ ਜੂਝ ਰਹੀ ਸੋਨਾਲੀ ਨੇ ਸੋਸ਼ਲ ਮੀਡੀਆ 'ਤੇ ਦਰਦ ਕੀਤਾ ਬਿਆਨ

sonali bendre
10 October, 2018 01:08:31 PM

ਮੁੰਬਈ (ਬਿਊਰੋ)— ਕੈਂਸਰ ਨਾਲ ਜੂਝ ਰਹੀ ਅਦਾਕਾਰਾ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਰਾਹੀਂ ਆਪਣਾ ਦਰਦ ਬਿਆਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਸੋਨਾਲੀ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਸੋਨਾਲੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਪਿਛਲੇ ਕੁਝ ਮਹੀਨਿਆਂ ਤੋਂ ਮੈਂ ਚੰਗੇ ਤੇ ਬੁਰੇ ਦੋਵੇਂ ਤਰ੍ਹਾਂ ਦੇ ਦਿਨਾਂ ਦਾ ਸਾਹਮਣਾ ਕੀਤਾ, ਅਜਿਹੇ 'ਚ ਕਈ ਦਿਨ ਥਕਾਵਟ ਭਰੇ ਰਹੇ ਸਨ ਅਤੇ ਇੰਨਾ ਦਰਦ ਹੁੰਦਾ ਸੀ ਕਿ ਇਕ ਉਂਗਲੀ ਵੀ ਨਹੀਂ ਚੁੱਕੀ ਜਾਂਦੀ ਸੀ। ਮੈਨੂੰ ਕਈ ਵਾਰ ਲਗਦਾ ਸੀ ਕਿ ਇਹ ਇਕ ਚਕਰ ਦੀ ਤਰ੍ਹਾਂ ਹੈ, ਜੋ ਸਰੀਰਕ ਦਰਦ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਮਾਨਸਿਕ ਤਣਾਅ 'ਚ ਬਦਲ ਜਾਂਦਾ ਹੈ''।

Punjabi Bollywood Tadka
ਉਨ੍ਹਾਂ ਅੱਗੇ ਲਿਖਿਆ, ''ਬਹੁਤ ਬੁਰੇ ਦਿਨ ਆਉਂਦੇ ਹਨ...ਕੀਮੋ ਤੋਂ ਬਾਅਦ, ਕੀਮੋ ਸਰਜਰੀ ਤੋਂ ਪਹਿਲਾਂ...ਅਜਿਹੇ ਵੀ ਦਿਨ ਸਨ ਜਦੋਂ ਹੱਸਣ 'ਤੇ ਵੀ ਦਰਦ ਹੁੰਦਾ ਹੈ। ਕਈ ਵਾਰ ਅਜਿਹਾ ਲਗਦਾ ਹੈ ਕਿ ਇਸ ਨੂੰ ਸਹਿਣ ਲਈ ਮੈਨੂੰ ਪੂਰੀ ਤਾਕਤ ਲਗਾਉਣੀ ਪਵੇਗੀ...ਖੁਦ ਨਾਲ ਇਕ ਮਿੰਟ ਦੀ ਲੜਾਈ। ਮੈਨੂੰ ਪਤਾ ਸੀ ਕਿ ਇਹ ਬਹੁਤ ਲੰਬੀ ਤੇ ਸੰਘਰਸ਼ ਵਾਲੀ ਲੜਾਈ ਸੀ''। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਸ਼ੀ ਕਪੂਰ ਆਪਣੀ ਪਤਨੀ ਨੀਤੂ ਸਿੰਘ ਨਾਲ ਸੋਨਾਲੀ ਨੂੰ ਮਿਲਣ ਪਹੁੰਚੇ ਸਨ।


Tags: Sonali Bendre Instagram Cancer Emotional Post Rishi Kapoor Bollywood Actress

Edited By

Kapil Kumar

Kapil Kumar is News Editor at Jagbani.