FacebookTwitterg+Mail

ਕੈਂਸਰ ਨਾਲ ਜੂਝ ਰਹੀ ਸੋਨਾਲੀ ਦਾ ਨਵਾਂ ਲੁੱਕ ਆਇਆ ਸਾਹਮਣੇ

sonali bendre
23 October, 2018 05:55:28 PM

ਮੁੰਬਈ (ਬਿਊਰੋ)— ਅਭਿਨੇਤਰੀ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ ਅਤੇ ਆਪਣੀਆਂ ਭਾਵਨਾਵਾਂ ਪੋਸਟਾਂ ਰਾਹੀਂ ਫੈਨਜ਼ ਨੂੰ ਦੱਸਦੀ ਹੈ। ਹਾਲ ਹੀ 'ਚ ਸੋਨਾਲੀ ਨੇ ਇੰਸਟਾਗ੍ਰਾਮ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ। ਬਾਲਡ ਹੋਈ ਸੋਨਾਲੀ ਦਾ ਤਸਵੀਰਾਂ 'ਚ ਨਵਾਂ ਲੁੱਕ ਦੇਖਣ ਨੂੰ ਮਿਲਿਆ ਹੈ। ਉਸ ਨੇ ਵਿੱਗ ਪਹਿਣੀ ਹੈ। ਇਸ ਤੋਂ ਇਲਾਵਾ ਸੋਨਾਲੀ ਨਾਲ ਉਸ ਦੀ ਹੇਅਰ ਸਟਾਈਲਿਸਟ ਅਤੇ ਵਿਗਮੇਕਰ ਵੀ ਮੌਜੂਦ ਹੈ।

Punjabi Bollywood Tadka
ਸੋਨਾਲੀ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਮੈਸੇਜ 'ਚ ਲਿਖਿਆ, ''ਕਦੇ ਕਦੇ ਮੁਸ਼ਕਲ ਸਥਿਤੀ 'ਚ ਤੁਸੀਂ ਕਈ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋ। ਕੋਈ ਅਜਿਹਾ ਜੋ ਤੁਹਾਨੂੰ ਅਜਨਬੀ ਬਣ ਕੇ ਮਿਲਦਾ ਹੈ ਪਰ ਬਹੁਤ ਜਲਦ ਤੁਹਾਡਾ ਦੋਸਤ ਬਣ ਜਾਂਦਾ ਹੈ। ਅਜਿਹਾ ਹੀ ਇਕ ਦੋਸਤ ਹੈ @bokheehair, ਉਹ ਹੈ ਜੀਨੀਅਸ ਹੇਅਰਸਟਾਈਲਿਸਟ ਅਤੇ ਵਿੱਗ ਮੇਕਰ ਹੈ। ਉਹ ਅਸਲ 'ਚ ਸ਼ਾਨਦਾਰ ਹੈ। ਉਨ੍ਹਾਂ ਮੈਨੂੰ ਕਈ ਲੁੱਕ ਦਿੱਤੇ। ਸ਼ਾਰਟ ਹੇਅਰ ਤੋਂ ਲੈ ਕੇ ਲੋਂਗ ਲੁੱਕ ਤੱਕ''।

Punjabi Bollywood Tadka
ਸੋਨਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਫੈਨਜ਼ ਵਿਚਕਾਰ ਸ਼ੇਅਰ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਪਤੀ ਗੋਲਡੀ ਬਹਿਲ ਸੋਸ਼ਲ ਮੀਡੀਆ ਰਾਹੀਂ ਸੋਨਾਲੀ ਦੀ ਸਿਹਤ ਸੰਬੰਧੀ ਜਾਣਕਾਰੀ ਦਿੰਦੇ ਰਹਿੰਦੇ ਹਨ। ਬੀਤੇ ਦਿਨੀਂ ਗੋਲਡੀ ਨੇ ਟਵੀਟ ਰਾਹੀਂ ਦੱਸਿਆ ਕਿ ਸੋਨਾਲੀ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਉਸ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਲੱਗ ਰਹੀ ਹੈ।


Tags: Sonali Bendre Instagram Cancer Wigs Hair Stylist Bollywood Actress

Edited By

Kapil Kumar

Kapil Kumar is News Editor at Jagbani.