FacebookTwitterg+Mail

ਸੋਨਾਲੀ ਬੇਂਦਰੇ ਨੂੰ ਮਿਲੀ ਨਮਰਤਾ, 'ਕਿਹਾ ਜਲਦ ਕਰੇਗੀ ਵਾਪਸੀ'

sonali bendre
31 October, 2018 05:16:32 PM

ਮੁੰਬਈ (ਬਿਊਰੋ)— ਸੋਨਾਲੀ ਬੇਂਦਰੇ ਅਮਰੀਕਾ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਉਸ ਨੇ ਇਸ ਬੀਮਾਰੀ ਨਾਲ ਲੜਦੇ ਹੋਏ ਪੂਰੀ ਹਿੰਮਤ ਦਿਖਾਈ ਹੈ। ਬਾਲੀਵੁੱਡ ਦੇ ਕਈ ਸੈਲੇਬਸ ਸੋਨਾਲੀ ਨੂੰ ਮਿਲ ਕੇ ਉਸ ਦਾ ਹੌਸਲਾ ਵਧਾ ਰਹੇ ਹਨ। ਪ੍ਰਿਯੰਕਾ ਚੋਪੜਾ ਅਨੁਪਮ ਖੇਰ, ਸੁਜ਼ੈਨ ਖਾਨ, ਨੀਤੂ ਸਿੰਘ ਤੋਂ ਬਾਅਦ ਹੁਣ ਸੋਨਾਲੀ ਨੂੰ ਮਿਲਣ ਨਮਰਤਾ ਸ਼ਿਰੋੜਕਰ ਪਹੁੰਚੀ ਹੈ। ਨਮਰਤਾ ਨੇ ਸੋਨਾਲੀ ਨੂੰ ਮਿਲਣ ਤੋਂ ਬਾਅਦ ਦੱਸਿਆ ਕਿ ਉਸ ਦੀ ਸਥਿਤੀ ਕਿਹੋ ਜਿਹੀ ਹੈ।

ਇਕ ਇੰਟਰਵਿਊ ਦੌਰਾਨ ਨਮਰਤਾ ਨੇ ਕਿਹਾ, ''ਉਹ ਮਜ਼ਬੂਤ ਇਰਾਦੇ ਵਾਲੀ ਲੜਕੀ ਹੈ। ਉਹ ਕਾਫੀ ਫਿੱਟ ਦਿਖਦੀ ਹੈ ਅਤੇ ਆਪਣੇ ਆਮ ਜੀਵਨ 'ਚ ਵਾਪਸੀ ਲਈ ਤਿਆਰ ਹੈ। ਮੈਂ ਉਸ ਨਾਲ ਕਾਫੀ ਸਮਾਂ ਬਤੀਤ ਕੀਤਾ। ਅਸੀਂ ਕਈ ਚੀਜ਼ਾਂ 'ਤੇ ਗੱਲ ਕੀਤੀ। ਉਨ੍ਹਾਂ ਮੈਨੂੰ ਇਸ ਬੀਮਾਰੀ ਦੀ ਪੂਰੀ ਕਹਾਣੀ ਦੱਸੀ। ਨਾਲ ਹੀ ਇਹ ਵੀ ਕਿਸ ਚੀਜ਼ ਤੋਂ ਉਸ ਨੂੰ ਸਭ ਤੋਂ ਜ਼ਿਆਦਾ ਤਾਕਤ ਮਿਲਦੀ ਹੈ। ਮੈਂ ਉਸ ਨੂੰ ਦੱਸਿਆ ਕਿ ਉਨ੍ਹਾਂ ਲਈ ਹਮੇਸ਼ਾ ਦੁਆਵਾਂ ਮੰਗਦੀ ਰਹੀ ਹਾਂ''।

ਦੱਸਣਯੋਗ ਹੈ ਕਿ ਨਮਰਤਾ ਆਪਣੇ ਪਤੀ ਮਹੇਸ਼ ਬਾਬੂ ਅਤੇ ਬੱਚਿਆਂ ਨਾਲ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਦੱਸਿਆ ਕਿ ਸੋਨਾਲੀ ਜਲਦ ਹੀ ਠੀਕ ਹੋ ਕੇ ਆਪਣੇ ਦੇਸ਼ ਵਾਪਸ ਪਰਤੇਗੀ। ਹਾਲ ਹੀ 'ਚ ਸੋਨਾਲੀ ਨੇ ਸਰੋਦ ਵਾਦਕ ਅਮਜ਼ਦ ਅਲੀ ਖਾਨ ਅਤੇ ਉਨ੍ਹਾਂ ਦੇ ਬੇਟਿਆਂ ਦੇ ਸ਼ੋਅ 'ਚ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸੋਨਾਲੀ ਆਪਣੀ ਸਿਹਤ ਨਾਲ ਜੁੜੀ ਜਾਣਕਾਰੀ ਫੈਨਜ਼ ਲਈ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।


Tags: Sonali Bendre Namrata Shirodkar Mahesh Babu Cancer Amjad Ali Khan Bollywood Actress

Edited By

Kapil Kumar

Kapil Kumar is News Editor at Jagbani.