FacebookTwitterg+Mail

ਸੋਨਾਲੀ ਨੇ ਤਸਵੀਰ ਸ਼ੇਅਰ ਕਰਕੇ ਪ੍ਰਿਯੰਕਾ ਨੂੰ ਦਿੱਤੀ ਵਧਾਈ

sonali bendre
02 November, 2018 11:52:11 AM

ਮੁੰਬਈ (ਬਿਊਰੋ)— ਬੀਤੇ ਦਿਨੀਂ ਪ੍ਰਿਯੰਕਾ ਚੋਪੜਾ ਦੀ ਬ੍ਰਾਈਡਲ ਸ਼ਾਵਰ ਪਾਰਟੀ ਕਾਫੀ ਚਰਚਾ 'ਚ ਰਹੀ। ਪ੍ਰਿਯੰਕਾ ਦੇ ਕਈ ਕਰੀਬੀ ਦੋਸਤ ਇਸ ਪਾਰਟੀ 'ਚ ਸ਼ਾਮਲ ਹੋਏ। ਨਿਊਯਾਰਕ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਬੇਂਦਰੇ ਤੇ ਉੱਥੇ ਪਹਿਲਾਂ ਹੀ ਮੌਜੂਦ ਨੀਤੂ ਸਿੰਘ ਵੀ ਪਾਰਟੀ ਦਾ ਹਿੱਸਾ ਰਹੀ। ਉਸ ਨੇ ਪਾਰਟੀ ਦੌਰਾਨ ਦੀ ਤਸਵੀਰ ਸ਼ੇਅਰ ਕੀਤੀ ਅਤੇ ਪ੍ਰਿਯੰਕਾ ਨੂੰ ਖਾਸ ਤੌਰ 'ਤੇ ਵਧਾਈ ਦਿੱਤੀ।

Punjabi Bollywood Tadka
ਸੋਨਾਲੀ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਪਾਰਟੀ ਦੌਰਾਨ ਪ੍ਰਿਯੰਕਾ ਚੋਪੜਾ ਤੇ ਨੀਤੂ ਸਿੰਘ ਨਾਲ ਦਿਖਾਈ ਦੇ ਰਹੀ ਹੈ। ਸੋਨਾਲੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਕਿਸੇ ਸਖਸ਼ ਦੇ ਖਾਸ ਪਲਾਂ 'ਚ ਸ਼ਰੀਕ ਹੋਣਾ ਹਮੇਸ਼ਾ ਵਧੀਆ ਲਗਦਾ ਹੈ। ਉਦੋਂ ਇਹ ਹੋਰ ਵੀ ਦਿਲਚਸਪ ਹੋ ਜਾਂਦਾ ਹੈ ਜਦੋਂ ਉਹ ਕਿਸੇ ਦੋਸਤ ਦੀ ਪਾਰਟੀ ਹੋਵੇ। ਸੋਨਾਲੀ ਨੇ ਅੱਗੇ ਲਿਖਿਆ, ''ਕਿੰਨੀ ਸ਼ਾਨਦਾਰ ਸ਼ਾਮ ਸੀ। ਤੁਹਾਡੀ ਬ੍ਰਾਈਡਲ ਸ਼ਾਵਰ ਪਾਰਟੀ, ਪਿਆਰ ਤੇ ਖੁਸ਼ੀ ਨਾਲ ਭਰਪੂਰ ਸੀ। ਤੁਸੀਂ ਆਪਣੇ ਜੀਵਨ 'ਚ ਨਵਾਂ ਕਦਮ ਰੱਖਣ ਜਾ ਰਹੇ ਹੋ। ਤੁਹਾਨੂੰ ਬਹੁਤ ਸਾਰੀਆ ਸ਼ੁੱਭਕਾਮਨਾਵਾਂ ਅਤੇ ਬਹੁਤ ਸਾਰਾ ਪਿਆਰ''।

ਪ੍ਰਿਯੰਕਾ ਨੇ ਪਾਰਟੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ। ਦੱਸ ਦੇਈਏ ਨਿਕ ਤੇ ਪ੍ਰਿਯੰਕਾ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਹਾਲ ਹੀ 'ਚ ਪ੍ਰਿਯੰਕਾ ਨੇ ਬ੍ਰਾਈਡਲ ਸ਼ਾਵਰ ਪਾਰਟੀ ਰੱਖੀ। ਖਬਰ ਹੈ ਕਿ ਪ੍ਰਿਯੰਕਾ ਤੇ ਨਿਕ ਦਾ ਵਿਆਹ 30 ਨਵੰਬਰ ਤੋਂ 2 ਦਸੰਬਰ ਤੱਕ ਜੋਧਪੁਰ 'ਚ ਹੋਵੇਗਾ।


Tags: Priyanka Chopra Sonali Bendre Neetu Singh Instagram Bridal Shower Party Bollywood Actress

Edited By

Kapil Kumar

Kapil Kumar is News Editor at Jagbani.