FacebookTwitterg+Mail

ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਜਲਦੀ ਆਵੇਗੀ ਭਾਰਤ

sonali bendre
03 December, 2018 09:13:22 AM

ਮੁੰਬਈ(ਬਿਊਰੋ)— ਸਭ ਜਾਣਦੇ ਹਨ ਕੁਝ ਮਹੀਨੇ ਪਹਿਲਾ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ 'ਤੇ ਆਪਣੇ ਕੈਂਸਰ ਦੀ ਬਿਮਾਰੀ ਬਾਰੇ ਆਪਣੇ ਫੈਨਜ਼ ਨੂੰ ਦੱਸਿਆ ਸੀ। ਕੈਂਸਰ ਦਾ ਇਲਾਜ ਉਹ ਕੁਝ ਮਹੀਨਿਆਂ ਤੋਂ ਨਿਊਯਾਰਕ 'ਚ ਕਰਵਾ ਰਹੀ ਹੈ। ਸੋਨਾਲੀ ਬੇਸ਼ੱਕ ਆਪਣੇ ਦੇਸ਼ 'ਚ ਨਹੀਂ ਹੈ ਪਰ ਉਸ ਨੇ ਹਮੇਸ਼ਾ ਹੀ ਆਪਣੇ ਫੈਨਜ਼ ਅਤੇ ਦੋਸਤਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਆਪਣੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ ਹੈ। ਕੁਝ ਸਮਾਂ ਪਹਿਲਾਂ ਹੀ ਸੋਨਾਲੀ ਨੇ ਇਕ ਹੋਰ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ ੳਹ ਭਾਰਤ ਆ ਰਹੀ ਹੈ। ਜੀ ਹਾਂ, ਕੈਂਸਰ ਦਾ ਇਲਾਜ ਕਰਵਾ ਰਹੀ ਅਦਾਕਾਰਾ ਕੁਝ ਸਮੇਂ ਕਈ ਭਾਰਤ ਆ ਰਹੀ ਹੈ।

Punjabi Bollywood Tadkaਇਸ ਬਾਰੇ ਸੋਨਾਲੀ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਦੇ ਨਾਲ ਕੈਪਸ਼ਨ ਦੇ ਕੇ ਜਾਣਕਾਰੀ ਦਿੱਤੀ ਹੈ। ਆਪਣੇ ਪੋਸਟ 'ਚ ਸੋਨਾਲੀ ਨੇ ਇਹ ਵੀ ਲਿਖਿਆ ਹੈ ਕਿ ਉਸ ਦੀਸ ਕੈਂਸਰ ਦੀ ਜੰਗ ਅਜੇ ਖ਼ਤਮ ਨਹੀਂ ਹੋਈ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹੈ ਕਿ ਇਲਾਜ ਦੇ ਚਲਦੇ ਉਹ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ 'ਚ ਵਾਪਸ ਆ ਰਹੀ ਹੈ। ਸੋਨਾਲੀ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋੲ ਕਿਹਾ, ''ਕੈਂਸਰ ਨਾਲ ਉਨ੍ਹਾਂ ਦਾ ਅਡਵੈਂਚਰ ਅਜੇ ਬਾਕੀ ਹੈ। ਮੈਂ ਉਮੀਦ ਕਰਦੀ ਹਾਂ ਕਿ ਇਹ ਮੁਸ਼ਕਲ ਹਾਲਾਤ ਉਸ ਨੂੰ ਹੋਰ ਵੀ ਵਧੇਰਾ ਕੁਝ ਸਿੱਖਾ ਕੇ ਜਾਣਗੇ।''


Tags: Sonali BendreCancerInstagramBollywood Actress

About The Author

manju bala

manju bala is content editor at Punjab Kesari