FacebookTwitterg+Mail

ਕੈਂਸਰ ਦੀ ਲੜਾਈ ਜਿੱਤ ਕੇ ਭਾਰਤ ਵਾਪਸ ਪਰਤੀ ਸੋਨਾਲੀ ਬੇਂਦਰੇ

sonali bendre
03 December, 2018 05:16:20 PM

ਮੁੰਬਈ(ਬਿਊਰੋ)— ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੂੰ ਮਾਤ ਦੇ ਕੇ ਸੋਨਾਲੀ ਵਾਪਸ ਭਾਰਤ ਆ ਗਈ ਹੈ। ਪੰਜ ਮਹੀਨਿਆਂ ਤੱਕ ਸੋਨਾਲੀ ਦਾ ਅਮਰੀਕਾ 'ਚ ਇਲਾਜ਼ ਚੱਲ ਰਿਹਾ ਸੀ। ਐਤਵਾਰ ਦੇਰ ਰਾਤ ਪਤੀ ਗੋਲਡੀ ਬਹਿਲ ਨਾਲ ਸੋਨਾਲੀ ਮੁੰਬਈ ਏਅਰਪੋਰਟ 'ਤੇ ਪਹੁੰਚੀ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਸਾਫ ਝਲਕ ਰਹੀ ਸੀ, ਹਾਲਾਂਕਿ ਇਸ ਦੌਰਾਨ ਉਹ ਪਹਿਲਾਂ ਨਾਲੋਂ ਕਾਫੀ ਬਦਲੀ-ਬਦਲੀ ਦਿਖਾਈ ਦੇ ਰਹੀ ਸੀ
Punjabi Bollywood Tadka
 ਕੈਂਸਰ ਦੇ ਇਲਾਜ਼ ਦੌਰਾਨ ਸੋਨਾਲੀ ਦੇ ਸਿਰ ਦੇ ਸਾਰੇ ਵਾਲ ਝੜ ਚੁੱਕੇ ਨੇ ਪਰ ਕੁਝ ਬਾਕੀ ਹੈ ਤਾਂ ਉਸ ਦਾ ਉਹ ਜਜ਼ਬਾ ਜਿਸ ਨਾਲ ਉਸ ਨੇ ਕੈਂਸਰ ਨੂੰ ਮਾਤ ਦੇ ਦਿੱਤੀ।
Punjabi Bollywood Tadka
ਮੀਡੀਆ ਤੇ ਫੈਨਜ਼ ਨੂੰ ਦੇਖ ਕੇ ਭਾਵੁਕ ਹੋਈ ਸੋਨਾਲੀ ਕੁਝ ਜ਼ਿਆਦਾ ਨਹੀਂ ਬੋਲ ਸਕੀ। ਉਸ ਨੇ ਹੱਥ ਜੋੜ ਕੇ ਸਿਰਫ ਲੋਕਾਂ ਦਾ ਧੰਨਵਾਦ ਕੀਤਾ ਤੇ ਇਸ ਨਾਲ ਉਸ ਦੇ ਫੈਨਜ਼ 'ਚ ਖੁਸ਼ੀ ਦੀ ਲਹਿਰ ਆ ਗਈ।
Punjabi Bollywood Tadka

Punjabi Bollywood Tadka


Tags: Sonali BendreGoldie BehlCancerBollywood Actress

About The Author

manju bala

manju bala is content editor at Punjab Kesari