FacebookTwitterg+Mail

'ਇੰਡੀਆਜ਼ ਬੈਸਟ ਡਰਾਮੇਬਾਜ਼' ਲਈ ਸੋਨਾਲੀ ਬੇਂਦਰੇ ਨੇ ਭੇਜਿਆ ਭਾਵੁਕ ਮੈਸੇਜ

sonali bendre emotional message
05 October, 2018 09:13:16 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਸ ਸਮੇਂ ਕੈਂਸਰ ਨਾਲ ਜੂਝ ਰਹੀ ਹੈ। ਉਹ ਹਾਈਗ੍ਰੇਡ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ। ਸੋਨਾਲੀ ਹਰ ਸਮੇਂ ਆਪਣੇ ਫੈਨਜ਼ ਲਈ ਆਏ ਦਿਨ ਹੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸੋਨਾਲੀ ਨੇ ਜਦੋਂ ਕੈਂਸਰ ਦੇ ਇਲਾਜ ਲਈ ਜਾਣ ਕਾਰਨ ਉਸ ਨੂੰ 'ਇੰਡੀਆਜ਼ ਬੈਸਟ ਡਰਾਮੇਬਾਜ਼' ਸ਼ੋਅ ਨੂੰ ਛੱਡਣਾ ਪਿਆ ਸੀ। ਇਸ ਤੋਂ ਬਾਅਦ ਸ਼ੋਅ 'ਤੇ ਸੋਨਾਲੀ ਦੀ ਥਾਂ ਹੁਮਾ ਕੁਰੈਸ਼ੀ ਨੇ ਲੈ ਲਈ ਸੀ। ਹੁਣ ਜਦੋਂ ਸ਼ੋਅ ਦਾ ਫਿਨਾਲੇ ਹੋਣ ਵਾਲਾ ਹੈ ਤਾਂ ਇਸ ਲਈ ਸੋਨਾਲੀ ਨੇ ਸਭ ਲਈ ਖਾਸ ਸੁਨੇਹਾ ਭੇਜਿਆ ਹੈ। ਸੋਨਾਲੀ ਨੇ ਆਪਣੇ ਵੀਡੀਓ 'ਚ ਕਿਹਾ, “ਹੈਲੋ ਟੀਮ ਆਈਬੀਡੀ ਕਿਵੇਂ ਹੋ, ਮੈਂ ਸਭ ਨੂੰ ਬਹੁਤ ਮਿਸ ਕਰ ਰਹੀ ਹਾਂ। ਮੈਂ ਸ਼ੋਅ 'ਚ ਸਭ ਬੱਚਿਆਂ ਨੂੰ ਚੰਗਾ ਪ੍ਰਦਰਸ਼ਨ ਕਰਦੇ ਦੇਖ ਕੇ ਖੁਸ਼ ਹਾਂ। ਮੈਂ 'ਇੰਡੀਆਜ਼ ਬੈਸਟ ਡ੍ਰਾਮੇਬਾਜ਼' ਦੀ ਪੂਰੀ ਟੀਮ ਨੂੰ ਬਹੁਤ ਯਾਦ ਕਰ ਰਹੀ ਹਾਂ। ਕਾਸ਼ ਮੈਂ ਵੀ ਸਭ ਦੇ ਨਾਲ ਉੱਥੇ ਹੋ ਸਕਦੀ।''

 

ਇਸ ਤੋਂ ਇਲਾਵਾ ਉਸ ਨੇ ਲਿਖਿਆ, “ਵਿਵੇਕ ਮੈਨੂੰ ਬੱਚਿਆਂ ਦੇ ਸੁਨੇਹੇ ਭੇਜਦੇ ਹਨ ਤੇ ਉਹ ਬਹੁਤ ਪਿਆਰੇ ਹਨ, ਜੋ ਮੈਨੂੰ ਰੁਆ ਦਿੰਦੇ ਹਨ। ਹੁਮਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਸੀਂ ਲਾਸਟ ਟਾਈਮ 'ਚ ਸਾਡਾ ਸ਼ੋਅ ਅੱਗੇ ਵਧਾਇਆ। ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜ਼ਿੰਦਗੀ 'ਚ ਹਾਰ-ਜਿੱਤ ਲੱਗੀ ਰਹਿੰਦੀ ਹੈ। ਹਰ ਕੇ ਹੀ ਨਾਂ ਬਣਦਾ ਹੈ। ਪਹਿਲਾਂ ਤੁਸੀਂ ਰਿਸਕ ਲਓਗੇ ਤਾਂ ਹੀ ਤੁਸੀਂ ਜਿੱਤ ਸਕੋਗੇ। ਮੈਂ ਜਲਦ ਵਾਪਸ ਆਵਾਂਗੀ ਤੇ ਸਾਰਿਆਂ ਨਾਲ ਖੂਬ ਮਸਤੀ ਕਰਾਂਗੀ। ਸੋਨਾਲੀ ਦੀ ਇਸ ਸਮੇਂ ਨਿਊਯਾਰਕ 'ਚ ਕੀਮੋਥ੍ਰੈਪੀ ਚੱਲ ਰਹੀ ਹੈ। ਉਮੀਦ ਕਰਦੇ ਹਾਂ ਕਿ ਸੋਨਾਲੀ ਜਲਦ ਠੀਕ ਹੋ ਕੇ ਭਾਰਤ ਵਾਪਸ ਆ ਜਾਵੇ।''

 


Tags: Sonali Bendre Emotional Message India Best Dramebaaz Finale Huma Qureshi New York Vivek Oberoi Omung Kumar

Edited By

Sunita

Sunita is News Editor at Jagbani.