FacebookTwitterg+Mail

ਕਾਨਸ ਦੌਰਾਨ ਵਿਦੇਸ਼ੀ ਮੀਡੀਆ 'ਚ ਸੋਨਮ ਦੀ ਇਸ ਚੀਜ਼ ਨੇ ਬਟੋਰੀਆਂ ਖੂਬ ਸੁਰਖੀਆਂ, ਰਹੀ ਚਰਚਾ ਦਾ ਵਿਸ਼ਾ

sonam  s mehndi highlight in cannes 2018
19 May, 2018 11:27:11 AM

ਮੁੰਬਈ (ਬਿਊਰੋ)— 8 ਮਈ ਨੂੰ ਸੋਨਮ ਕਪੂਰ ਨੇ ਆਨੰਦ ਆਹੂਜਾ ਨਾਲ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਉਹ ਹਾਲ ਹੀ 'ਚ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰ ਕੇ ਭਾਰਤ ਵਾਪਸ ਆਈ ਹੈ। ਨਿਊਲੀ ਮੈਰਿਡ ਬ੍ਰਾਈਡ ਸੋਨਮ ਨੇ ਕਾਨਸ ਦੇ ਰੈੱਡ ਕਾਰਪੇਟ 'ਤੇ ਆਪਣੇ ਲੁਕਸ ਦਾ ਜਲਵਾ ਬਿਖੇਰਿਆ। ਉਹ ਪਹਿਲੇ ਦਿਨ ਲਹਿੰਗਾ ਅਤੇ ਦੂਜੇ ਦਿਨ ਗਾਊਨ 'ਚ ਨਜ਼ਰ ਆਈ। ਆਪਣੀ ਡਰੈੱਸ, ਲੁਕਸ ਤੋਂ ਇਲਾਵਾ ਇਕ ਹੋਰ ਚੀਜ਼ ਸੀ, ਜਿਸ ਦੀ ਵਜ੍ਹਾ ਕਾਰਨ ਸੋਨਮ ਨੇ ਕਾਨਸ 'ਚ ਖੂਬ ਸੁਰਖੀਆਂ ਬਟੋਰੀਆਂ।

Punjabi Bollywood Tadka

ਇੱਥੇ ਗੱਲ ਹੋ ਰਹੀ ਹੈ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ 'ਚ ਰੱਚੀ ਮਹਿੰਦੀ ਦੀ। ਆਓ ਜਾਣਦੇ ਹਾਂ ਕਿ ਸੋਨਮ ਦੀ ਮਹਿੰਦੀ ਦੀ ਕਾਨਸ 'ਚ ਚਰਚਾ ਆਖਿਰ ਹੋਈ ਕਿਉਂ। ਕਾਨਸ 2018 'ਚ ਸੋਨਮ ਕਪੂਰ ਦੀ ਮਹਿੰਦੀ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ। ਖਾਸ ਤੌਰ 'ਤੇ ਵਿਦੇਸ਼ੀ ਮੀਡੀਆ ਅਤੇ ਸੈਲੇਬਸ ਦਾ। ਜਿਸ ਦੀ ਇਕੱਲੀ ਵਜ੍ਹਾ ਇਹ ਵੀ ਹੈ ਕਿ ਮਹਿੰਦੀ ਭਾਰਤ 'ਚ ਤਿਓਹਾਰ ਅਤੇ ਵਿਆਹ ਦੌਰਾਨ ਲਗਾਈ ਜਾਂਦੀ ਹੈ। ਮਹਿੰਦੀ ਲਗਾਉਣਾ ਭਾਰਤ ਦੀ ਪਰੰਪਰਾ 'ਚ ਸ਼ਾਮਲ ਹੈ ਪਰ ਵਿਦੇਸ਼ਾਂ 'ਚ ਅਜਿਹਾ ਨਹੀਂ ਹੁੰਦਾ।

Punjabi Bollywood Tadka

ਉਨ੍ਹਾਂ ਲਈ ਇਹ ਪੂਰੀ ਤਰ੍ਹਾਂ ਨਵਾਂ ਸੀ, ਜਿਸ ਦੀ ਵਜ੍ਹਾ ਕਾਰਨ ਵਿਦੇਸ਼ੀ ਮੀਡੀਆ 'ਚ ਇਸ ਨੂੰ ਲੈ ਕੇ ਉਤਸੁਕਤਾ ਦੇਖਣ ਨੂੰ ਮਿਲੀ। ਸੋਨਮ ਕਪੂਰ ਦੇ ਵਿਆਹ 8 ਮਈ ਨੂੰ ਹੋਇਆ ਸੀ ਅਤੇ ਕਾਨਸ ਦੇ ਰੈੱਡ ਕਾਰਪੇਟ 'ਤੇ ਉਨ੍ਹਾਂ ਨੂੰ 14-15 ਮਈ ਨੂੰ ਵਾਕ ਕਰਨਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਕਾਨਸ 'ਚ ਸ਼ਿਰਕਤ ਕੀਤੀ। ਇਸ ਲਈ ਉਨ੍ਹਾਂ ਦੀ ਮਹਿੰਦੀ ਦਾ ਰੰਗ ਹੱਥਾਂ ਅਤੇ ਪੈਰਾਂ 'ਤੇ ਚੜ੍ਹਿਆ ਹੋਇਆ ਸੀ। ਹੱਥਾਂ ਦੀ ਮਹਿੰਦੀ ਉਨ੍ਹਾਂ ਦੇ ਲੁੱਕ ਤੋਂ ਸਭ ਤੋਂ ਵੱਡਾ ਹਾਈਲਾਈਟ ਰਹੀ।

Punjabi Bollywood Tadka

ਜਦੋਂ ਸੋਨਮ ਕਪੂਰ ਕਾਨਸ ਦੇ ਪਹਿਲੇ ਦਿਨ ਰੈੱਡ ਕਾਰਪੇਟ 'ਤੇ ਚੱਲੀ ਤਾਂ ਉਨ੍ਹਾਂ ਨੇ ਵ੍ਹਾਈਟ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਤੇ ਸਿਲਵਰ ਕੰਮ ਸੀ। ਦੂਜੇ ਪਾਸੇ ਸੋਨਮ ਕਪੂਰ ਦੀ ਮਹਿੰਦੀ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਸਭ ਤੋਂ ਵੱਖਰਾ ਦਿਖਾ ਰਹੀ ਸੀ। ਦੂਜੇ ਦਿਨ ਵੈਸਟਰਨ ਆਊਟਫਿੱਟ 'ਚ ਵੀ ਉਨ੍ਹਾਂ ਦੀ ਮਹਿੰਦੀ ਲੋਕਾਂ ਦਾ ਧਿਆਨ ਖਿੱਚ ਰਹੀ ਸੀ।

Punjabi Bollywood Tadka

ਕਾਨਸ ਫੈਸਟੀਵਲ ਦੌਰਾਨ ਸਾਹਮਣੇ ਆਈਆਂ ਸੋਨਮ ਦੀਆਂ ਸਾਰੀਆਂ ਤਸਵੀਰਾਂ 'ਤੇ ਧਿਆਨ ਦੇਈਏ ਤਾਂ ਹਰ ਤਸਵੀਰ ਦੀ ਸਭ ਤੋਂ ਵੱਡੀ ਹਾਈਲਾਈਟ ਉਨ੍ਹਾਂ ਦੀ ਮਹਿੰਦੀ ਰਹੀ। ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨਸ 2018 'ਚ ਸੋਨਮ ਦੀ ਮਹਿੰਦੀ ਨੇ ਉਨ੍ਹਾਂ ਨੂੰ ਵਿਦੇਸ਼ੀ ਮੀਡੀਆ 'ਚ ਪਹਿਲਾਂ ਨਾਲੋਂ ਵੱਧ ਲੋਕਪ੍ਰਿਯ ਬਣਾ ਦਿੱਤਾ ਹੈ।


Tags: Sonam KapoorMehndiCannes 2018White LehengaForeign MediaBollywood Celebrity

Edited By

Chanda Verma

Chanda Verma is News Editor at Jagbani.