FacebookTwitterg+Mail

ਦਿਲਾਂ 'ਚ ਤਾਂਘ ਪਾਉਂਦੀਆਂ ਨੇ ਸੋਨਮ ਬਾਜਵਾ ਦੀਆਂ 'ਖੂਬਸੂਰਤ ਤਸਵੀਰਾਂ'

sonam bajwa
03 May, 2019 10:59:06 AM

ਜਲੰਧਰ (ਬਿਊਰੋ) : ਪੰਜਾਬੀ ਫਿਲਮਾਂ ਦੀ ਕੁਈਨ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੇ ਤਸਵੀਰਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਦੱਸ ਦਈਏ ਕਿ ਸੋਨਮ ਬਾਜਵਾ ਦੀ ਅਦਾਕਾਰੀ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Punjabi Bollywood Tadka

'ਸੁਪਰ ਸਿੰਘ', 'ਕੈਰੀ ਆਨ ਜੱਟਾ 2', 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਮੰਜੇ ਬਿਸਤਰੇ', 'ਸਰਦਾਰ ਜੀ' ਅਤੇ 'ਗੁੱਡੀਆਂ ਪਟੋਲੇ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਦਰਸ਼ਕਾਂ ਦੇ ਦਿਲ ਲੁੱਟਣ ਵਾਲੀ ਅਦਾਕਾਰਾ ਪਹਿਲਾ ਏਅਰ ਹੌਸਟੈੱਸ ਸੀ।

Punjabi Bollywood Tadka

ਸਾਲ 2012 'ਚ ਸੋਨਮ ਬਾਜਵਾ ਨੇ ਇਕ ਬਿਊਟੀ ਪੀਜੇਂਟ 'ਚ ਹਿੱਸਾ ਲਿਆ, ਜਿਸ ਤੋਂ ਬਾਅਦ ਉਸ ਨੂੰ ਸ਼ੌਹਰਤ ਮਿਲਣੀ ਸ਼ੁਰੂ ਹੋ ਗਈ, ਜੋ ਕਿ ਅੱਜ ਵੀ ਬਰਕਰਾਰ ਹੈ।

Punjabi Bollywood Tadka

ਕਈ ਵਿਗਿਆਪਨਾਂ 'ਚ ਕੰਮ ਕਰਨ ਵਾਲੀ ਸੋਨਮ ਬਾਜਵਾ ਨੇ ਆਪਣੇ-ਆਪ ਨੂੰ ਸਾਲ 2013 ਪੰਜਾਬੀ ਫਿਲਮ 'ਬੈਸਟ ਆਫ ਲੱਕ' ਨਾਲ ਫਿਲਮੀ ਪਰਦੇ 'ਤੇ ਉਤਾਰਿਆ।

Punjabi Bollywood Tadka

ਸੋਨਮ ਬਾਜਵਾ ਦੀ ਅਦਾਕਾਰੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗੀ। ਸੋਨਮ ਬਾਜਵਾ ਦੇ ਫੈਨਜ਼ ਉਸ ਨੂੰ ਵੱਖ-ਵੱਖ ਕਿਰਦਾਰਾਂ 'ਚ ਦੇਖਣਾ ਪਸੰਦ ਕਰਨ ਲੱਗੇ।

Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਸੋਨਮ ਬਾਜਵਾ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਇਨ੍ਹੀਂ ਦਿਨੀਂ ਸੋਨਮ ਬਾਜਵਾ ਆਪਣੀ ਆਉਣ ਵਾਲੀ ਫਿਲਮ 'ਮੁਲਕਾਵਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।

Punjabi Bollywood Tadka

ਇਸ ਫਿਲਮ 'ਚ ਸੋਨਮ ਬਾਜਵਾ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਐਮੀ ਵਿਰਕ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ ਵਰਗੇ ਸਿਤਾਰੇ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 24 ਮਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ।
Punjabi Bollywood Tadka


Tags: Sonam BajwaInstagramPictures ViralMuklawaAmmy VirkPunjabi Celebrity

Edited By

Sunita

Sunita is News Editor at Jagbani.