FacebookTwitterg+Mail

ਸੋਨਮ ਦੇ ਫੈਨਜ਼ ਨੂੰ ਝਟਕਾ, 'ਮੰਜੇ ਬਿਸਤਰੇ 2' ਵਿਚ ਨਹੀਂ ਆਵੇਗੀ ਨਜ਼ਰ

sonam bajwa
21 June, 2018 02:44:14 PM

ਜਲੰਧਰ (ਬਿਊਰੋ)— ਸੋਨਮ ਬਾਜਵਾ ਦੇ ਫੈਨਜ਼ ਲਈ ਨਿਰਾਸ਼ਾ ਭਰੀ ਖਬਰ ਸਾਹਮਣੇ ਆਈ ਹੈ। ਪੰਜਾਬੀ ਫਿਲਮ ਇੰਡਸਟਰੀ ਦੀ ਬਲਾਕਬਸਟਰ ਫਿਲਮ 'ਮੰਜੇ ਬਿਸਤਰੇ' ਦਾ ਹਿੱਸਾ ਰਹੀ ਸੋਨਮ ਬਾਜਵਾ ਹੁਣ ਇਸ ਦੇ ਅਗਲੇ ਭਾਗ 'ਚ ਨਜ਼ਰ ਨਹੀਂ ਆਵੇਗੀ। ਜੀ ਹਾਂ, ਸੋਨਮ ਹੁਣ 'ਮੰਜੇ ਬਿਸਤਰੇ 2' ਫਿਲਮ ਦਾ ਹਿੱਸਾ ਨਹੀਂ ਰਹੀ। ਸੋਨਮ ਦੇ ਫਿਲਮ ਤੋਂ ਬਾਹਰ ਹੋਣ ਦਾ ਕਾਰਨ ਕੀ ਹੈ, ਇਹ ਅਜੇ ਸਾਹਮਣੇ ਨਹੀਂ ਆਇਆ ਹੈ।
Punjabi Bollywood Tadka
ਦੱਸਣਯੋਗ ਹੈ ਕਿ 'ਮੰਜੇ ਬਿਸਤਰੇ 2' ਫਿਲਮ ਦੀ ਸ਼ੂਟਿੰਗ ਕੈਨੇਡਾ 'ਚ ਚੱਲ ਰਹੀ ਹੈ। ਸੋਨਮ ਦੀ ਜਗ੍ਹਾ ਹੁਣ ਇਸ ਫਿਲਮ 'ਚ ਪਾਲੀਵੁੱਡ ਦੀ ਕਿਊਟ ਗਰਲ ਸਿਮੀ ਚਾਹਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਸਿਮੀ ਚਾਹਲ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਕੈਨੇਡਾ 'ਚ ਬਲਜੀਤ ਸਿੰਘ ਦਿਓ ਡਾਇਰੈਕਟ ਕਰ ਰਹੇ ਹਨ।
Punjabi Bollywood Tadka
ਅਜਿਹਾ ਪਹਿਲੀ ਵਾਰ ਹੈ, ਜਦੋਂ ਸਿਮੀ ਚਾਹਲ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੇ ਆਪੋਜ਼ਿਟ ਨਜ਼ਰ ਆਵੇਗੀ।
Punjabi Bollywood Tadka
'ਮੰਜੇ ਬਿਸਤਰੇ 2' ਫਿਲਮ 12 ਅਪ੍ਰੈਲ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ, ਸਿਮੀ ਚਾਹਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।


Tags: Sonam Bajwa Manje Bistre 2 Simi Chahal Gippy Grewal

Edited By

Rahul Singh

Rahul Singh is News Editor at Jagbani.