ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਸੋਨਮ ਬਾਜਵਾ ਇੰਨੀ ਦਿਨੀਂ ਕਾਫੀ ਸੁਰਖੀਆਂ ਛਾਈ ਹੋਈ ਹੈ। ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਸੋਨਮ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਬੋਲਡ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਸੋਨਮ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਸੋਨਮ ਦੀ ਸ਼ੇਅਰ ਕੀਤੀ ਗਈ ਤਸਵੀਰ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਦੂਜੇ ਪਾਸੇ ਸੋਨਮ ਦੇ ਫੈਨਜ਼ ਕੁਮੈਂਟਸ ਕਰਕੇ ਤਸਵੀਰ 'ਤੇ ਆਪਣੀ ਨਾਰਾਜਗੀ ਜ਼ਾਹਰ ਕਰ ਰਹੇ ਹਨ।
ਦੱਸ ਦੇਈਏ ਕਿ ਸੋਨਮ ਕਪੂਰ ਦੀ ਤਸਵੀਰ ਨੂੰ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਉਸ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਦੇਖ ਕੇ ਫੈਨਜ਼ ਭੜਕ ਉਠੇ।
ਸੋਨਮ ਨੇ ਇਸ ਤਸਵੀਰ 'ਚ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਹੈ। ਖੁੱਲ੍ਹੇ ਵਾਲ ਸੋਨਮ ਦੇ ਲੁੱਕ ਨੂੰ ਹੋਰ ਵੀ ਹੌਟ ਬਣਾ ਰਹੇ ਹਨ। ਤਸਵੀਰ 'ਚ ਸੋਨਮ ਨੇ ਆਪਣਾ ਟਾਪ ਹਥ ਨਾਲ ਫੜਿਆ ਹੋਇਆ ਹੈ, ਜੋ ਕਾਫੀ ਬੋਲਡ ਲੱਗ ਰਿਹਾ ਹੈ।
ਸੋਨਮ ਕਪੂਰ ਦੀ ਤਸਵੀਰ 'ਤੇ ਇਕ ਯੂਰਜ ਨੇ ਲਿਖਿਆ- ''ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।'' ਦੂਜੇ ਯੂਜਰ ਨੇ ਲਿਖਿਆ- ''ਤੁਸੀਂ ਇਹ ਗਲਤ ਕਰ ਦਿੱਤਾ।''
ਇਕ ਹੋਰ ਯੂਜਰ ਨੇ ਲਿਖਿਆ, ''ਇਕ ਸਰਦਾਰ ਦੀ ਕੁੜੀ ਹੋਣ ਤੋਂ ਬਾਅਦ ਵੀ ਤੁਸੀਂ ਇਸ ਤਰ੍ਹਾਂ ਕੀਤਾ।''
ਦੱਸਣਯੋਗ ਹੈ ਕਿ ਸੋਨਮ ਬਾਜਵਾ ਦੇ ਇੰਸਟਾਗ੍ਰਾਮ 'ਤੇ 1.6 ਮਿਲੀਅਨ ਫਾਲੋਆਰਜ਼ ਹਨ।