ਜਲੰਧਰ— ਪਾਲੀਵੁੱਡ ਇੰਡਸਟਰੀ 'ਚ ਬਹੁਤ ਹੀ ਘੱਟੇ ਸਮੇਂ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਅਭਿਨੇਤਰੀ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਦੇ ਸੋਸ਼ਲ ਮੀਡੀਆ ਅਕਾਊਂਟਸ ਬੋਲਡ ਤੇ ਹੌਟ ਤਸਵੀਰਾਂ ਨਾਲ ਭਰੇ ਪਏ ਹਨ। ਭਾਵੇਂ ਬਿਨਾਂ ਮੇਕਅੱਪ ਵਾਲੀ ਕੋਈ ਤਸਵੀਰ ਹੋਵੇ ਜਾਂ ਫਿਰ ਮੇਕਅੱਪ ਦੇ ਨਾਲ, ਸੋਨਮ ਹਰ ਲੁੱਕ 'ਚ ਸੋਸ਼ਲ ਮੀਡੀਆ ਨੂੰ ਅਪਡੇਟ ਰੱਖਣਾ ਪਸੰਦ ਕਰਦੀ ਹੈ।
ਪਹਿਲਾਂ ਵੀ ਇਕ ਵਾਰ ਅਸੀਂ ਸੋਨਮ ਬਾਜਵਾ ਦੀਆਂ ਕੁਝ ਖੂਬਸੂਰਤ ਇੰਸਟਾਗ੍ਰਾਮ ਤਸਵੀਰਾਂ ਦਿਖਾ ਚੁੱਕੇ ਹਾਂ ਪਰ ਹੁਣ ਅਸੀਂ ਹਾਲ ਹੀ 'ਚ ਉਸ ਵਲੋਂ ਅਪਲੋਡ ਕੀਤੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ ਨੂੰ ਦੇਖ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੋਨਮ ਪਾਲੀਵੁੱਡ ਦੀ ਸਭ ਤੋਂ ਹੌਟ ਤੇ ਸਟਾਈਲਿਸ਼ ਅਭਿਨੇਤਰੀ ਹੈ, ਜਿਸ ਨੇ ਥੋੜ੍ਹੇ ਸਮੇਂ 'ਚ ਪਾਲੀਵੁੱਡ ਇੰਡਸਟਰੀ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।