FacebookTwitterg+Mail

ਦਿਲਕਸ਼ ਅੰਦਾਜ਼ 'ਚ ਸੋਨਮ ਬਾਜਵਾ ਨੇ ਦਿੱਤੇ ਪੋਜ਼, ਤਸਵੀਰਾਂ ਵਾਇਰਲ

sonam bajwa instagram pictures
19 April, 2019 12:10:59 PM

ਜਲੰਧਰ (ਬਿਊਰੋ) : ਅਦਾਕਾਰੀ ਹੀ ਨਹੀਂ ਸਗੋਂ ਆਪਣੀ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਬਣੀ ਰਹਿਣ ਵਾਲੀ ਅਦਾਕਾਰਾ ਸੋਨਮ ਬਾਜਵਾ ਮੁੜ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਉਹ ਬੇਹੱਦ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਇਸ ਦੌਰਾਨ ਸੋਨਮ ਬਾਜਵਾ ਨੇ ਵੱਖ-ਵੱਖ ਆਊਟਫਿੱਟ 'ਚ ਦਿਲਕਸ਼ ਅੰਦਾਜ਼ 'ਚ ਪੋਜ਼ ਦਿੱਤੇ ਹਨ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸ ਦਈਏ ਕਿ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।                                                                                            Punjabi Bollywood Tadka                                                                                                                                                                                                                                                         
ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਤਿੱਖੜ ਦੁਪਹਿਰ ਵਾਂਗ ਚਮਕਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਹਾਲ ਹੀ 'ਚ ਸੋਨਮ ਬਾਜਵਾ ਦੀ ਫਿਲਮ 'ਗੁੱਡੀਆਂ ਪਟੋਲੇ' ਰਿਲੀਜ਼ ਹੋਈ ਸੀ, ਜਿਸ ਉਸ ਨਾਲ ਗੁਰਨਾਮ ਭੁੱਲਰ ਮੁੱਖ ਭੂਮਿਕਾ 'ਚ ਸੀ।

Punjabi Bollywood Tadka

ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

Punjabi Bollywood Tadka

ਇਸ ਤੋਂ ਪਹਿਲਾਂ ਸੋਨਮ ਬਾਜਵਾ 'ਸੁਪਰ ਸਿੰਘ', 'ਕੈਰੀ ਆਨ ਜੱਟਾ 2', 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਮੰਜੇ ਬਿਸਤਰੇ' ਤੇ 'ਸਰਦਾਰ ਜੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Sonam BajwaInstagramBest Of LuckCarry on Jatta 2Nikka Zaildar 2Guddiyan PatoleGurnam BhullarPunjabi Celebrity

Edited By

Sunita

Sunita is News Editor at Jagbani.