ਜਲੰਧਰ (ਬਿਊਰੋ)— ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਆਪਣੇ ਸ਼ਾਨਦਾਰ ਅਭਿਨੈ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਨੇ ਟੈਟੂ ਬਣਵਾਇਆ ਹੈ। ਸੋਨਮ ਦਾ ਇਹ ਟੈਟੂ ਕਾਫੀ ਆਕਰਸ਼ਕ ਤੇ ਧਾਰਮਿਕ ਹੈ। ਸੋਨਮ ਨੇ 'ਜੀਸਸ' ਲਿਖਿਆ ਟੈਟੂ ਬਣਵਾਇਆ ਹੈ।
ਟੈਟੂ ਦੀ ਤਸਵੀਰ ਪੋਸਟ ਕਰਦਿਆਂ ਸੋਨਮ ਬਾਜਵਾ ਨੇ ਲਿਖਿਆ, 'Who redeemed my life from the pit and crowned me with love and compassion ❤️'
ਦੱਸਣਯੋਗ ਹੈ ਕਿ ਸੋਨਮ ਬਾਜਵਾ ਦੀ ਇਸ ਸਾਲ ਰਿਲੀਜ਼ ਹੋਣ ਵਾਲੀ ਮੁੱਖ ਫਿਲਮ 'ਕੈਰੀ ਆਨ ਜੱਟਾ 2' ਹੈ। ਇਸ ਫਿਲਮ 'ਚ ਉਹ ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਸੋਨਮ ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨਾਲ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 'ਕੈਰੀ ਆਨ ਜੱਟਾ 2' ਇਸੇ ਸਾਲ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।