FacebookTwitterg+Mail

ਸਿੱਧੂ ਮੂਸੇਵਾਲਾ ਦੇ ਗੀਤ 'ਤੇ ਦੇਖੋ ਕਿਵੇਂ ਸੋਨਮ ਬਾਜਵਾ ਨੇ ਹਿਜੜਿਆਂ ਨਾਲ ਪਾਇਆ ਭੰਗੜਾ

sonam bajwa share making video film adab mutiyaran
22 October, 2019 12:39:41 PM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਦੀ ਫਿਲਮ 'ਅੜਬ ਮੁਟਿਆਰਾਂ' ਰਿਲੀਜ਼ ਹੋਈ ਹੈ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਅੱਜ ਦੇ ਦੌਰ ਦੀਆਂ ਕੁੜੀਆਂ ਦੀ ਗੱਲ ਕੀਤੀ ਗਈ ਹੈ। ਇਸ ਫਿਲਮ 'ਚ ਸੋਨਮ ਬਾਜਵਾ ਦਾ ਕਿਰਦਾਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹ ਕਿਰਦਾਰ ਸੋਨਮ ਦੇ ਪ੍ਰਸ਼ੰਸਕਾਂ ਨੂੰ ਹੀ ਨਹੀਂ ਸੋਨਮ ਨੂੰ ਵੀ ਬਹੁਤ ਪਸੰਦ ਆਇਆ ਹੈ।


ਸੋਨਮ ਨੇ ਇਸ ਫਿਲਮ ਦੀ ਸ਼ੂਟਿੰਗ ਦੀ ਇਕ ਵੀਡੀਓ ਸ਼ੇਅਰ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸੋਨਮ ਬਾਜਵਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਸੋਨਮ ਹਿਜੜਿਆਂ ਨਾਲ ਸਿੱਧੂ ਮੂਸੇਵਾਲਾ ਦੇ ਗੀਤ 'ਤੇ ਨੱਚ ਰਹੀ ਹੈ। ਇਸ 'ਚ ਫਿਲਮ ਦੇ ਹੀਰੋ ਅਜੇ ਸਰਕਾਰੀਆ ਵੀ ਦਿਖਾਈ ਰਹੇ ਹਨ। ਸੋਨਮ ਬਾਜਵਾ ਨੇ ਇਸ ਵੀਡੀਓ ਨੂੰ ਇਕ ਕੈਪਸ਼ਨ ਵੀ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਫਿਲਮ 'ਚ ਬੱਬੂ ਬੈਂਸ ਦਾ ਨਿਭਾਇਆ ਕਿਰਦਾਰ ਮੇਰੇ ਦਿਲ ਦੇ ਕਰੀਬ ਹੈ। ਇਹ ਫਿਲਮ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ 'ਤਾਓ ਚੇਨ ਮੋਸ਼ਨ ਪਿਕਚਰ' ਨਾਲ ਮਿਲਕੇ ਬਣਾਈ ਗਈ ਹੈ, ਜਿਸ 'ਚ ਗਾਇਕ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜਾਦਾ, ਸੁਦੇਸ਼ ਲਹਿਰੀ, ਬੀ ਐਨ ਸ਼ਰਮਾ, ਨਵਨੀਤ ਨਿਸ਼ਾਨ, ਉਪਾਸਨਾ ਸਿੰਘ, ਰਾਜੀਵ ਮਹਿਰਾ, ਇੰਦਰਪਾਲ ਸਿੰਘ ਅਤੇ ਮਾਇਰਾ ਸਿੰਘ ਨਜ਼ਰ ਆ ਰਹੇ ਹਨ।


Tags: Sonam BajwaShare Making VideoAdab MutiyaranPunjabi Celebrity

Edited By

Sunita

Sunita is News Editor at Jagbani.