FacebookTwitterg+Mail

ਸੋਨਮ ਬਾਜਵਾ ਨੂੰ ਆਈ ਇਸ ਖਾਸ ਦੀ ਯਾਦ, ਸ਼ੇਅਰ ਕੀਤੀ ਭਾਵੁਕ ਪੋਸਟ

sonam bajwa shares emotional post for her   bibi
18 February, 2020 04:12:19 PM

ਜਲੰਧਰ (ਬਿਊਰੋ) : ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਦਰਅਸਲ, ਸੋਨਮ ਬਾਜਵਾ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪੁਆੜਾ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਦੇ ਸ਼ੂਟ ਦੌਰਾਨ ਉਹ ਪਿੰਡ ਦੀਆ ਔਰਤਾਂ ਨੂੰ ਮਿਲੀ ਤਾਂ ਉਸ ਨੂੰ ਆਪਣੀ ਬੀਬੀ ਯਾਦ ਆ ਗਈ, ਜਿਸ ਨਾਲ ਹੀ ਉਸ ਨੇ ਪਿੰਡ ਦੀਆ ਬੀਬੀਆਂ ਨਾਲ ਤਸਵੀਰ ਸ਼ੇਅਰ ਕੀਤੀ ਹੈ।
Punjabi Bollywood Tadka
ਤਸਵੀਰਾਂ ਦੇ ਕੈਪਸ਼ਨ 'ਚ ਉਸ ਨੇ ਲਿਖਿਆ,''ਮੈਨੂੰ ਮੇਰੀ ਬੀਬੀ ਯਾਦ ਆ ਗਈ ਇਨ੍ਹਾਂ ਨੂੰ ਮਿਲ ਕੇ ਉਹ ਉਨ੍ਹਾਂ ਵਰਗੀ ਬਹੁਤ ਪਿਆਰੀ ਸੀ। ਉਹ ਪਹਿਲੀ ਸੀ, ਜਿਸ ਨੇ ਮੈਨੂੰ ਸੁੰਦਰ ਕਿਹਾ ਸੀ। ਜਦੋਂ ਦੂਜੇ ਮੈਂਬਰਾਂ ਨੇ ਕਿਹਾ ਕਿ ਮੈਂ ਪਰਿਵਾਰ ਵਿਚਲੇ ਹਰ ਕਿਸੇ ਨਾਲੋਂ ਵੱਖਰੀ ਹਾਂ, ਬੀਬੀ ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਕਿਸੇ ਦਿਨ ਮਾਣ ਮਹਿਸੂਸ ਕਰਾਵਾਂਗੀ।''

ਦੱਸ ਦਈਏ ਕਿ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਗਾਇਕ ਜੈਜ਼ੀ ਬੀ ਦੀ ਫਿਲਮ 'ਬੈਸਟ ਆਫ ਲੱਕ' 'ਚ ਪਹਿਲੀ ਵਾਰ ਨਜ਼ਰ ਆਈ ਸੋਨਮ ਨੂੰ ਪਛਾਣ ਦਿਲਜੀਤ ਦੋਸਾਂਝ ਦੀ ਨੈਸ਼ਨਲ ਐਵਾਰਡ ਜੇਤੂ ਫਿਲਮ 'ਪੰਜਾਬ 1984' ਤੋਂ ਮਿਲੀ। ਇਸ ਫਿਲਮ ਤੋਂ ਬਾਅਦ ਉਸ ਨੇ ਆਪਣੀ ਅਦਾਕਾਰੀ ਅਤੇ ਲੁੱਕ 'ਚ ਹੈਰਾਨੀ ਜਨਕ ਤਬਦੀਲੀ ਲਿਆਂਦੀ।


Tags: Sonam BajwaEmotionalBibiInstagram PostViralPunjabi Celebrity

About The Author

sunita

sunita is content editor at Punjab Kesari