FacebookTwitterg+Mail

'ਪੇਟਾ ਇੰਡੀਆ 2018' 'ਚ ਸੋਨਮ ਬਣੀ 'Person of the Year'

sonam kapoor
19 December, 2018 11:48:00 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਸ ਸਾਲ ਪੇਟਾ ਇੰਡੀਆ ਦੀ ਪਰਸਨ ਆਫ ਦਿ ਈਅਰ ਨਾਲ ਨਾਮਿਤ ਹੋਈ ਹੈ। ਦੱਸ ਦੇਈਏ ਕਿ ਸੋਨਮ ਸ਼ਾਕਾਹਾਰੀ ਹੈ ਅਤੇ ਉਹ ਚਮੜੇ ਦਾ ਕੋਈ ਵੀ ਸਮਾਨ ਇਸਤੇਮਾਲ ਨਹੀਂ ਕਰਦੀ। ਉਨ੍ਹਾਂ ਦਾ ਹੈਂਡਬੈਗ ਬਰਾਂਡ ਰੇਹਾਸੋਨ ਚਮੜੇ ਦੇ ਪਰਸ ਜਾਂ ਹੈਂਡਬੈਗ ਨਹੀਂ ਬਣਾਉਦੇ।
ਪੇਟਾ ਇੰਡੀਆ ਦੇ ਐਸੋਸੀਏਟ ਡਾਇਰੈਕਟਰ ਸਚਿਨ ਬੰਗੇਰਾ ਨੇ ਇਕ ਬਿਆਨ 'ਚ ਕਿਹਾ,''ਚਾਹੇ ਸ਼ਾਕਾਹਾਰੀ ਭੋਜਨ ਦਾ ਮਜ਼ਾ ਲੈਣਾ ਹੋਵੇ ਜਾਂ ਪਸ਼ੂਆਂ ਨੂੰ ਤਕਲੀਫ ਤੋਂ ਬਚਾਉਣ ਲਈ ਪ੍ਰਸ਼ੰਸਕਾਂ ਨੂੰ ਬੇਨਤੀ ਕਰਨੀ ਹੋਵੇ, ਸੋਨਮ ਕਪੂਰ ਜਿਸ ਪ੍ਰਕਾਰ ਨਾਲ ਵੀ ਪਸ਼ੂਆਂ ਦੀ ਮਦਦ ਕਰ ਸਕਦੀ ਹੈ, ਉਸ ਤੋਂ ਉਹ ਕਦੇ ਵੀ ਪਿੱਛੇ ਨਹੀਂ ਰਹੀ।''
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2016 'ਚ ਪੇਟਾ ਨੇ ਸੋਨਮ ਨੂੰ ਭਾਰਤ ਦੀ ਸਭ ਤੋਂ ਸ਼ਾਕਾਹਾਰੀ ਸੈਲੀਬਰੇਟੀ ਘੋਸ਼ਿਤ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਸੇ ਸਮੂਹ ਨੇ ਬਿਜਨੈੱਸ ਐਵਾਰਡ ਵੀ ਦਿੱਤਾ ਸੀ ਜੋ ਪਸ਼ੂਆਂ ਪ੍ਰਤੀ ਕਰੂਰਤਾ ਨੂੰ ਖਤਮ ਕਰਨ ਲਈ ਉਨ੍ਹਾਂ ਦੇ ਹੈਂਡਬੈਗ ਲਈ ਦਿੱਤਾ ਗਿਆ ਸੀ।


Tags: Sonam KapoorPeta India’s 2018Person of the Year

About The Author

manju bala

manju bala is content editor at Punjab Kesari