FacebookTwitterg+Mail

ਤਮਿਲ ਪ੍ਰਿੰਟ ਕਾਰਨ ਚਰਚਾ 'ਚ ਆਈ ਸੋਨਮ ਦੀ ਸਾੜ੍ਹੀ, ਜਾਣੋ ਪੂਰੀ ਖਬਰ

sonam kapoor
02 February, 2019 11:19:31 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਪਹਿਲੀ ਵਾਰ ਪਿਤਾ ਅਨਿਲ ਕਪੂਰ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਦਰਅਸਲ ਹਾਲ ਹੀ 'ਚ ਸੋਨਮ ਦੀ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਮਿਲਦਾ-ਜੁਲਦਾ ਹੀ ਹੁੰਗਾਰਾ ਮਿਲ ਰਿਹਾ ਹੈ।

Punjabi Bollywood Tadka

ਦੱਸ ਦੀਏ ਕਿ ਕੁਝ ਦਿਨ ਪਹਿਲਾਂ ਇਸੇ ਫਿਲਮ ਦੀ ਪ੍ਰਮੋਸ਼ਨ ਦੌਰਾਨ ਸੋਨਮ ਇਕ ਈਵੈਂਟ 'ਚ ਪਹੁੰਚੀ ਸੀ। ਇਸ ਈਵੈਂਟ ਦੌਰਾਨ ਉਸ ਨੇ ਪੀਚ ਕਲਰ ਦੀ ਸਾੜ੍ਹੀ ਪਾਈ ਸੀ, ਜੋ ਬੇਹੱਦ ਖਾਸ ਸੀ। ਇਸ ਦਾ ਕਾਰਨ ਸੀ ਸੋਨਮ ਦਾ ਫਿਲਮ ਨੂੰ ਪ੍ਰਮੋਟ ਕਰਨ ਦਾ ਅਨੌਖਾ ਤਰੀਕਾ, ਜਿਸ ਲਈ ਤੁਸੀਂ ਵੀ ਉਸ ਦੀ ਤਾਰੀਫ ਕਰਦੇ ਨਹੀਂ ਥੱਕੋਗੇ।

Punjabi Bollywood Tadka

ਪੀਚ ਕਲਰ ਦੀ ਸਾੜ੍ਹੀ 'ਚ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਸੀ ਤੇ ਉਸ 'ਤੇ ਕਾਲੇ ਰੰਗ 'ਚ ਕੁਝ ਪ੍ਰਿੰਟ ਹੋਇਆ ਸੀ। ਸਾੜ੍ਹੀ 'ਤੇ ਸੋਨਮ ਦਾ ਨਾਂ ਤੇ ਫਿਲਮ ਦਾ ਟਾਈਟਲ ਪ੍ਰਿੰਟ ਹੋਇਆ ਹੈ। ਸੋਨਮ ਦੀ ਸਾੜ੍ਹੀ 'ਤੇ ਇਸ ਨੂੰ ਪ੍ਰਿੰਟ ਕਰਨ ਵਾਲੀ ਕੰਪਨੀ ਦਾ ਨਾਂ ਵੀ ਛਪਿਆ ਹੈ। ਸੋਨਮ ਨੇ ਸਮਾਰਟ ਮੂਵ ਨਾਲ ਫਿਲਮ ਦਾ ਤੇ ਆਪਣੇ ਨਾਂ ਨੂੰ ਤਮਿਲ 'ਚ ਵੀ ਪ੍ਰਿੰਟ ਕਰਵਾਇਆ ਸੀ।

Punjabi Bollywood Tadka

ਫਿਲਮ 'ਚ ਪਹਿਲੀ ਵਾਰ ਸੋਨਮ ਕਪੂਰ ਤੇ ਅਨਿਲ ਕਪੂਰ ਦੀ ਜੋੜੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫਿਲਮ 'ਚ ਜੂਹੀ ਚਾਵਲਾ ਤੇ ਰਾਜਕੁਮਾਰ ਰਾਓ ਵੀ ਹਨ।
 


Tags: Sonam Kapoor Ek Ladki Ko Dekha Toh Aisa Laga Girish Johar Shelly Chopra Dhar Instagram Bollywood Celebrity

Edited By

Sunita

Sunita is News Editor at Jagbani.