FacebookTwitterg+Mail

ਇਕ ਵਾਰ ਫਿਰ ਪਰਦੇ 'ਤੇ ਇਕੱਠੀਆਂ ਨਜ਼ਰ ਆਉਣਗੀਆਂ ਸੋਨਮ-ਕਰੀਨਾ

sonam kapoor
07 February, 2019 04:38:41 PM

ਮੁੰਬਈ(ਬਿਊਰੋ)— ਸੋਨਮ ਕਪੂਰ ਤੇ ਕਰੀਨਾ ਕਪੂਰ ਖਾਨ ਬਾਲੀਵੁੱਡ ਦੀਆਂ ਉਹ ਅਦਾਕਾਰਾਂ ਹਨ ਜੋ ਆਪਣੇ ਕਿਰਦਾਰਾਂ ਕਰਕੇ ਪਛਾਣੀਆਂ ਜਾਂਦੀਆਂ ਹਨ। ਦੋਵਾਂ ਨੇ ਪਿਛਲੇ ਸਾਲ 'ਵੀਰੇ ਦੀ ਵੈਡਿੰਗ' ਨਾਲ ਕਮਬੈਕ ਕੀਤਾ। ਕਰੀਨਾ ਨੇ ਤੈਮੂਰ ਦੇ ਜਨਮ ਤੋਂ ਬਾਅਦ ਤੇ ਸੋਨਮ ਨੇ ਆਪਣੇ ਵਿਆਹ ਤੋਂ ਬਾਅਦ। ਦੋਵਾਂ ਸਟਾਰਸ ਦੇ ਫੈਨਜ਼ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਤੇ ਫਿਲਮ ਕਾਫੀ ਵੱਡੀ ਹਿੱਟ ਵੀ ਰਹੀ।

Punjabi Bollywood Tadka
ਹੁਣ ਇਸ ਫਿਲਮ ਦਾ ਸੀਕੂਅਲ ਬਣਨ ਦੀ ਤਿਆਰੀ ਹੋ ਰਹੀ ਹੈ। ਇਸ ਦਾ ਖੁਲਾਸਾ ਹਾਲ ਹੀ 'ਚ ਰਿਲੀਜ਼ ਸੋਨਮ ਦੀ ਫਿਲਮ ਦੇ ਪ੍ਰਮੋਸ਼ਨ ਸਮੇਂ ਹੋਇਆ। ਜਦੋਂ ਸੋਨਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਪ੍ਰਮੋਸ਼ਨ ਲਈ ਕਰੀਨਾ ਦੇ ਰੇਡੀਓ ਸ਼ੋਅ 'ਵ੍ਹੱਟ ਵੂਮਨ ਵਾਂਟ' 'ਚ ਪਹੁੰਚੀ ਸੀ।

Punjabi Bollywood Tadka
ਜੀ ਹਾਂ, ਇਸ ਸ਼ੋਅ ਦੇ ਆਖਰ 'ਚ ਸੋਨਮ ਨੇ ਕਰੀਨਾ ਨੂੰ ਕਿਹਾ ਕਿ ਜਲਦ ਹੀ ਅਸੀਂ 'ਵੀਰੇ ਦੀ ਵੈਡਿੰਗ-2' ਦੇ ਸੈੱਟ 'ਤੇ ਮਿਲਾਂਗੇ।


Tags: Sonam KapoorKareena KapoorVeere Di WeddingJab We MetEk Ladki Ko Dekha Toh Aisa Laga

About The Author

manju bala

manju bala is content editor at Punjab Kesari