FacebookTwitterg+Mail

ਆਸਕਰ ਦੀ ਲਾਇਬ੍ਰੇਰੀ ਦਾ ਹਿੱਸਾ ਬਣੇਗੀ ਅਨਿਲ ਕਪੂਰ ਦੀ ਇਹ ਫਿਲਮ

sonam kapoor
08 February, 2019 12:40:34 PM

ਮੁੰਬਈ(ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ 'ਏਕ ਲੜਕੀ ਕੋ ਦੇਖਾ ਤੋ ਏਸਾ ਲੱਗਾ' ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਹੀ ਹੈ। ਇਸ ਦੇ ਨਾਲ ਹੀ ਫਿਲਮ ਦੀ ਕ੍ਰਿਟਿਕਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਇਹ ਪਹਿਲੀ ਫਿਲਮ ਹੈ ਜਿਸ 'ਚ ਅਨਿਲ ਕਪੂਰ ਨੇ ਧੀ ਸੋਨਮ ਕਪੂਰ ਨਾਲ ਕੰਮ ਕੀਤਾ ਹੈ। ਇਨ੍ਹਾਂ ਦੀ ਫਿਲਮ ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ। ਜਿਸ ਨੂੰ ਲੈ ਕੇ ਹੁਣ ਇਕ ਹੋਰ ਵੱਡੀ ਖਬਰ ਆਈ ਹੈ। ਜੀ ਹਾਂ, ਖਬਰ ਹੈ ਕਿ ਫਿਲਮ ਦੇ ਸਕ੍ਰੀਨਪਲੇਅ ਨੂੰ 'ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸ' ਦੀ ਲਾਇਬ੍ਰੇਰੀ ਦਾ ਹਿੱਸਾ ਬਣਾਇਆ ਜਾਵੇਗਾ।

 

ਇਸ ਫਿਲਮ ਨੂੰ ਸਾਲ ਦੀ ਸਭ ਤੋਂ ਵੱਖਰੀ ਅਤੇ ਅਣਸੁਣੀ ਰੋਮਾਂਟਿਕ ਫਿਲਮ ਦੇ ਤੌਰ 'ਤੇ ਦਿਖਾਇਆ ਜਾ ਰਿਹਾ ਸੀ। ਹਾਲ ਹੀ 'ਚ ਸੁਪਰੀਮ ਕੋਰਟ ਨੇ ਸਮਲੈਂਗਿਕ ਰਿਸ਼ਤਿਆਂ ਨੂੰ ਕਾਨੂੰਨੀ ਕਰਾਰ ਦਿੱਤਾ ਹੈ ਅਜਿਹੇ 'ਚ ਫਿਲਮ ਦੀ ਰਿਲੀਜ਼ ਲਈ ਇਹ ਸਮਾਂ ਬਿਲਕੁਲ ਸਹੀਂ ਰਿਹਾ। ਫਿਲਮ 'ਚ ਸੋਨਮ ਇਕ ਲੈਸਬੀਅਨ ਦੇ ਕਿਰਦਾਰ 'ਚ ਨਜ਼ਰ ਆਈ। ਜਿਸ ਨੂੰ ਆਪਣੇ ਰੂੜੀਵਾਦੀ ਪਰਿਵਾਰ ਨੂੰ ਆਪਣੀ ਪਛਾਣ ਦੱਸਣ 'ਚ ਬਹੁਤ ਸੰਘਰਸ਼ ਦਾ ਸਾਹਮਣਾ ਕਰਨ ਪੈਂਦਾ ਹੈ।
Punjabi Bollywood Tadka
ਇਸ ਦੇ ਨਾਲ ਹੀ ਫਿਲਮ 'ਚ ਰਾਜਕੁਮਾਰ ਰਾਓ, ਜੂਹੀ ਚਾਵਲਾ ਅਤੇ ਅਨਿਲ ਕਪੂਰ ਵੀ ਲੀਡ ਰੋਲ 'ਚ ਹਨ। ਅਨਿਲ ਕਪੂਰ ਨੇ ਆਪਣੀ ਧੀ ਸੋਨਮ ਕਪੂਰ ਲਈ ਇੰਸਟਾਗ੍ਰਾਮ 'ਤੇ ਇਕ ਖਾਸ ਪੋਸਟ ਸਾਂਝੀ ਕੀਤੀ। ਜਿਸ 'ਚ ਉਨ੍ਹਾਂ ਨੇ ਲਿਖਿਆ,''ਮੈਂ ਅੱਜ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ, ਇਹ ਮੇਰੇ ਲਈ ਗਰਵ ਦੀ ਗੱਲ ਹੈ ਕਿ ਮੈਨੂੰ ਤੇਰੇ ਨਾਲ ਸਕ੍ਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਬੇਟਾ''। ਇਸ ਫਿਲਮ ਨੂੰ ਵਿਧੁ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ ਜੋ ਇਸ ਤੋਂ ਪਹਿਲਾਂ 'ਸੰਜੂ' ਦੀ ਸਕ੍ਰਿਪਟ ਨੂੰ ਵੀ ਆਸਕਰ ਲਾਇਬ੍ਰੇਰੀ ਭੇਜ ਚੁੱਕਿਆ ਹੈ।

 


Tags: Sonam Kapoor Ek Ladki Ko Dekha Toh Aisa LagaShelly Chopra DharAcademy of Motion Picture Arts and SciencesAnil KapoorRajkummar RaoJuhi Chawla

About The Author

manju bala

manju bala is content editor at Punjab Kesari