ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਦੀ ਗਿਣਤੀ ਇੰਡਸਟਰੀ ਦੀਆਂ ਸਭ ਤੋਂ ਸਟਾਈਲਿਸ਼ ਅਦਾਕਾਰਾਂ 'ਚ ਕੀਤੀ ਜਾਂਦੀ ਹੈ। ਸੋਨਮ ਹਮੇਸ਼ਾ ਵੱਖ ਤਰ੍ਹਾਂ ਦੇ ਟਰੈਂਡ ਫਾਲੋ ਕਰਦੀ ਹੋਈ ਦਿਖਾਈ ਦਿੰਦੀ ਹੈ। ਉਨ੍ਹਾਂ ਨੂੰ ਫੈਸ਼ਨ ਦੇ ਨਾਲ ਐਕਸਪੈਰੀਮੈਂਟ ਕਰਨਾ ਬਹੁਤ ਪਸੰਦ ਹੈ । ਅਜਿਹੇ 'ਚ ਰੇਗੂਲਰ ਟਰੈਂਡਸ ਦੀ ਜਗ੍ਹਾ ਹਰ ਵਾਰ ਕੁਝ ਨਵਾਂ ਟਰਾਈ ਕਰਦੀ ਹੈ।
ਹਾਲ ਹੀ 'ਚ ਸੋਨਮ ਇਕ ਫੇਮਸ ਫੈਸ਼ਨ ਮੈਗਜ਼ੀਨ ਦਾ ਚਿਹਰਾ ਬਣੀ, ਜਿਸ 'ਚ ਉਨ੍ਹਾਂ ਦਾ ਲੁੱਕ ਦੇਖ ਤੁਸੀਂ ਵੀ ਸੋਨਮ ਦੇ ਦੀਵਾਨੇ ਹੋ ਜਾਓਗੇ। ਦਰਅਸਲ ਸੋਨਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ 'ਬ੍ਰਾਈਡਲ ਏਸ਼ੀਆ ਮੈਗਜ਼ੀਨ' ਦੇ ਅਗਸਤ ਈਸ਼ੀਊ ਦੇ ਕਵਰ 'ਤੇ ਦੁਲਹਨ ਦੀ ਲੁੱਕ 'ਚ ਨਜ਼ਰ ਆ ਰਹੀ ਹੈ। ਸੋਨਮ ਕਪੂਰ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਹਰ ਤਸਵੀਰ 'ਚ ਸੋਨਮ ਵੱਖਰੇ-ਵੱਖਰੇ ਆਊਟਫਿੱਟ 'ਚ ਦਿਖਾਈ ਦੇ ਰਹੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਆਖਰੀ ਵਾਰ ਫਰਵਰੀ 'ਚ ਆਈ ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਇਨ੍ਹੇ ਸਾਲਾਂ 'ਚ ਪਹਿਲੀ ਵਾਰ ਪਿਤਾ ਅਨਿਲ ਕਪੂਰ ਨਾਲ ਕੰਮ ਕੀਤਾ ਸੀ।