FacebookTwitterg+Mail

ਇਕ ਵਾਰ ਫਿਰ ਦਿਖੀ ਸੋਨਮ ਕਪੂਰ ਬੁਆਏਫ੍ਰੈਂਡ ਨਾਲ, ਸ਼ੇਅਰ ਕੀਤਾ ਵੀਡੀਓ

sonam kapoor
22 February, 2017 02:57:40 PM
ਮੁੰਬਈ- ਅਦਾਕਾਰ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਆਪਣੇ ਕੰਮਾਂ ਅਤੇ ਆਪਣੇ ਫੈਸ਼ਨ ਨੂੰ ਲੈ ਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਪਰ ਇਸ ਦੇ ਇਲਾਵਾ ਵੀ ਇਕ ਕਾਰਨ ਹੈ ਜੋ ਸੋਨਮ ਕਪੂਰ ਨੂੰ ਨਾ ਚਾਹੁੰਦੇ ਹੋਏ ਵੀ ਹੈਂਡਲਾਈਨਜ਼ ਤੱਕ ਲਿਆ ਦਿੰਦਾ ਹੈ ਅਤੇ ਉਹ ਹੈ ਉਨ੍ਹਾਂ ਦੀ ਨਿਜੀ ਜ਼ਿੰਦਗੀ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਕਸਰ ਆਪਣੇ ਬੁਆਏਫ੍ਰੈਂਡ ਆਨੰਦ ਆਹੂਜਾ ਨਾਲ ਨਜ਼ਰ ਆਉਂਦੀ ਰਹਿੰਦੀ ਹੈ। ਕਦੇ ਕਿਸੇ ਪਾਰਟੀ 'ਚ ਤਾਂ ਕਦੇ ਪਾਪਾ ਅਨਿਲ ਕਪੂਰ ਦੇ ਜਨਮਦਿਨ ਸੈਲੀਬ੍ਰੇਸ਼ਨ 'ਚ। ਹੁਣ ਇਕ ਵਾਰ ਫਿਰ ਤੋਂ ਸੋਨਮ ਅਤੇ ਆਨੰਦ ਇਕੱਠੇ ਨਜ਼ਰ ਆਏ ਹਨ। ਇਸ ਵਾਰ ਸੋਨਮ ਕਪੂਰ ਨੇ ਇੰਸਟਾਗ੍ਰਾਮ ਪੇਜ਼ 'ਤੇ ਇਕ ਫਨੀ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਨੰਦ ਨਾਲ ਦਿਖ ਰਹੀ ਹੈ।
Click On The Link To See Video- www.instagram.com/p/BQxg9KvlJxF/
ਵੀਡੀਓ 'ਚ ਸੋਨਮ ਚੱਮਚ ਨਾਲ ਖੇਡਦੀ ਨਜ਼ਰ ਆ ਰਹੀ ਹੈ। ਸੋਨਮ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਨੰਦ ਨਾਲ ਵਾਇਰਲ ਹੋਈਆਂ ਹਨ। ਤੁਹਾਨੂੰ ਦੱਸ ਦਈਏ ਕਿ ਸੋਨਮ ਅਤੇ ਆਨੰਦ ਨੇ ਆਪਣੇ ਰਿਸ਼ਤਿਆਂ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਹਾਮੀ ਨਹੀਂ ਭਰੀ ਹੈ ਪਰ ਮੀਡੀਆ 'ਚ ਚੱਲਣ ਵਾਲੀਆਂ ਖਬਰਾਂ 'ਤੇ ਦੋਹਾਂ 'ਚੋਂ ਕਿਸੇ ਨੇ 'ਨਾ' ਵੀ ਨਹੀਂ ਕਿਹਾ ਹੈ।

Tags: Anil Kapoor Sonam Kapoor Anand Ahuja Instagram funny video ਸੋਨਮ ਕਪੂਰਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.