FacebookTwitterg+Mail

ਗੌਰੀ ਖਾਨ ਦੇ ਸਟੂਡੀਓ ਪਹੁੰਚੀ ਇਹ ਅਦਾਕਾਰਾ, ਕਰਵਾਇਆ ਫੋਟੋਸ਼ੂਟ

sonam kapoor
10 February, 2018 05:06:18 PM

ਮੁੰਬਈ(ਬਿਊਰੋ)— ਸਿਤਾਰਿਆਂ ਦੀ ਸਭ ਤੋਂ ਜ਼ਿਆਦਾ ਮਨਪਸੰਦੀ ਜਗ੍ਹਾ ਬਣ ਚੁੱਕਿਆ ਹੈ ਗੌਰੀ ਖਾਨ ਦਾ ਡਿਜ਼ਾਇੰਸ ਸਟੂਡੀਓ। ਹਾਲ ਹੀ 'ਚ ਗੇਸਟ ਦੇ ਰੂਪ 'ਚ ਸੋਨਮ ਕਪੂਰ ਦਾ ਸਵਾਗਤ ਕੀਤਾ ਗਿਆ। ਬੀਤੇ ਦਿਨ ਸੋਨਮ ਕਪੂਰ ਨੇ ਮੁੰਬਈ ਦੀ ਉਪਨਗਰੀ ਜੁਹੂ 'ਚ ਸਥਿਤ ਗੌਰੀ ਖਾਨ ਦੇ ਲਕਜਰੀ ਇੰਟੀਰਿਅਰ ਡਿਜ਼ਾਇਨ ਸਟੋਰ ਦਾ ਦੌਰਾ ਕੀਤਾ ਅਤੇ ਸਟੋਰ 'ਚ ਇਕ ਬਰਾਂਡ ਨੂੰ ਸ਼ੂਟ ਕੀਤਾ। ਗੌਰੀ ਖਾਨ ਨੇ ਡਿਜ਼ਾਇਨ ਦੀ ਕਰਿਏਟਿਵ ਇੰਡਸਟਰੀ 'ਚ ਖੁਦ ਲਈ ਜਗ੍ਹਾ ਬਣਾ ਲਈ ਹੈ ਅਤੇ ਹਰ ਵਾਰ ਆਪਣੀ ਵੱਖਰੀ ਲੁੱਕ ਨਾਲ ਸਾਰਿਆਂ ਨੂੰ ਹੈਰਾਨੀਜਨਕ ਕਰਦੇ ਆਈ ਹੈ।

Punjabi Bollywood Tadka

ਸਾਮਾਨ ਦੀ ਖਰੀਦਾਰੀ ਕਰਨ ਲਈ, ਸ਼ਹਿਰ ਦਾ ਹਰ ਸਿਤਾਰਾ ਗੌਰੀ ਦੇ ਸਟੋਰ ਨੂੰ ਵਧੀਆਂ ਮੰਨਦਾ ਆਇਆ ਹੈ। ਇੰਟੀਰਿਅਰ ਡਿਜ਼ਾਇਨ ਸਟੋਰ ਗੌਰੀ ਖਾਨ ਦੁਆਰਾ ਪ੍ਰਦਰਸ਼ਿਤ ਸਾਰੇ ਸ਼ਾਨਦਾਰ ਕਲਾਕ੍ਰਿਤੀ ਨਾਲ ਲੈਸ ਇਕ ਸ਼ਾਨਦਾਰ ਪਲੇਸ ਹੈ। ਕੁਝ ਵਧੀਆ ਡਿਜ਼ਾਇਨ ਨਾਲ ਸੱਜਿਆ, ਗੌਰੀ ਖਾਨ ਡਿਜ਼ਾਇੰਸ ਸੋਨਮ ਕਪੂਰ ਦੇ ਬਰਾਂਡ ਸ਼ੂਟ ਲਈ ਸਭ ਤੋਂ ਵਧੀਆਂ ਜਗ੍ਹਾ ਸੀ। ਆਪਣੇ ਸਟੋਰ ਤੋਂ ਸੋਨਮ ਕਪੂਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਗੌਰੀ ਖਾਨ ਨੇ ਵੀ ਲਿਖਿਆ।


ਗੌਰੀ ਖਾਨ ਡਿਜ਼ਾਇੰਸ ਨਾ ਸਿਰਫ ਬਾਲੀਵੁੱਡ ਹੱਸਤੀਆਂ ਦਾ ਪਸੰਦੀਦਾ ਹੈ ਸਗੋਂ ਸ਼ਹਿਰ ਦੇ ਹੋਰ ਵੱਡੇ ਨਾਮ ਵੀ ਗੌਰੀ ਖਾਨ ਦੇ ਸਟੂਡੀਓ ਦੀ ਕਰਿਏਟਿਵਿਟੀ ਦੇ ਕਾਇਲ ਹੈ। ਹੱਸਤੀਆਂ ਦੇ ਦਿਲ ਵਿਚ ਜਗ੍ਹਾ ਬਣਾਉਣ ਤੋਂ ਬਾਅਦ, ਹੁਣ ਬਰਾਂਡ ਵੀ ਸਟੋਰ ਦੇ ਪ੍ਰਤੀ ਆਪਣੀ ਪਸੰਦ ਸਾਫ ਕਰਦੇ ਹੋਏ ਨਜ਼ਰ ਆ ਰਹੇ ਹਨ।

Punjabi Bollywood Tadka
ਇਸ ਤੋਂ ਪਹਿਲਾਂ ਆਮਿਰ ਖਾਨ, ਐਸ਼ਵਰਿਆ ਅਤੇ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਨੀਤਾ ਅੰਬਾਨੀ ਵਰਗੇ ਕਲਾਕਾਰ ਗੌਰੀ ਖਾਨ ਦੇ ਸਟੋਰ ਦਾ ਦੌਰਾ ਕਰ ਚੁੱਕੇ ਹਨ। ਗੌਰੀ ਖਾਨ ਨੇ ਕਰਿਏਟਿਵ ਇੰਡਸਟਰੀ ਵਿਚ ਆਪਣੀ ਕਲਪਨਾ ਸ਼ੀਲ ਡਿਜ਼ਾਈਨਾਂ ਨਾਲ ਇਕ ਮੁਕਾਮ ਬਣਾ ਲਿਆ ਹੈ।

Punjabi Bollywood Tadka

 


Tags: Sonam KapoorGauri KhanDesigns StudioAamir Khan AishwaryaAmitabh Bachchan Ranbir Kapoor Alia Bhatt Nita Ambani

Edited By

Manju

Manju is News Editor at Jagbani.