FacebookTwitterg+Mail

VIDEO : ਸੋਨਮ ਕਪੂਰ ਅਤੇ ਜਯਾ ਬੱਚਨ ਨੇ ਵੈਡਿੰਗ ਰਿਸੈਪਸ਼ਨ 'ਚ ਕੀਤਾ ਡਾਂਸ

sonam kapoor
23 April, 2018 02:45:15 PM

ਮੁੰਬਈ (ਬਿਊਰੋ)— ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੀ ਵੈਡਿੰਗ ਰਿਸੈਪਸ਼ਨ 'ਚ ਬਾਲੀਵੁਡ ਸਿਤਾਰਿਆਂ ਦੀ ਭੀੜ ਲੱਗੀ ਸੀ। ਰਿਸੈਪਸ਼ਨ ਨਾਲ ਕਈਆਂ ਦੇ ਡਾਂਸ ਦਾ ਵੀਡੀਓ ਸਾਹਮਣੇ ਆਏ ਹਨ। ਸਾਰਾ ਅਲੀ ਖਾਨ, ਸ਼ਵੇਤਾ ਬੱਚਨ ਨੰਦਾ, ਕਰਨ ਜੌਹਰ, ਡਿੰਪਲ ਕਪਾਡੀਆ ਤੋਂ ਬਾਅਦ ਹੁਣ ਸੋਨਮ ਕਪੂਰ ਅਤੇ ਜਯਾ ਬੱਚਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

A post shared by Namrata Zakaria (@namratazakaria) on

ਸੋਨਮ ਨੇ ਸੰਦੀਪ ਖੋਸਲਾ ਨਾਲ 'ਪ੍ਰੇਮ ਰਤਨ ਧਨ ਪਾਓ' ਦੇ ਟਾਈਟਲ ਟ੍ਰੈਕ 'ਤੇ ਡਾਂਸ ਕੀਤਾ। ਸੋਨਮ ਨੇ ਬਲੈਕ ਆਉਟਫਿੱਟ ਪਾਇਆ ਸੀ।

 

A post shared by Namrata Zakaria (@namratazakaria) on

ਸ਼ਵੇਤਾ ਬੱਚਨ ਅਤੇ ਜਯਾ ਬੱਚਨ ਨੇ 'ਪੱਲੂ ਲਟਕੇ' ਗੀਤ 'ਤੇ ਡਾਂਸ ਕੀਤਾ। ਸ਼ਵੇਤਾ ਦੇ ਡਾਂਸ 'ਤੇ ਜਯਾ ਬੱਚਨ ਨੇ ਉਨ੍ਹਾਂ ਦੀ ਨਜ਼ਰ ਵੀ ਉਤਾਰੀ।

 

A post shared by Namrata Zakaria (@namratazakaria) on

ਪਾਰਟੀ ਵਿਚ ਕਰਨ ਜੌਹਰ ਨੇ 'ਸਟੂਡੈਂਟ ਆਫ ਦ ਈਯਰ' ਦੇ ਗੀਤ 'ਰਾਧਾ ਤੇਰੀ ਚੁਨਰੀ' 'ਤੇ ਜ਼ਬਰਦਸਤ ਡਾਂਸ ਕੀਤਾ। ਕਰਨ ਦਾ ਡਾਂਸ ਦੇਖ ਉੱਥੇ ਮੌਜੂਦ ਜਚਾ ਬੱਚਨ ਅਤੇ ਅਨਿ‍ਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਨੇ ਕਰਨ ਦੀ ਨਜ਼ਰ ਉਤਾਰੀ।

 

A post shared by Namrata Zakaria (@namratazakaria) on

ਵੈਡਿੰਗ ਰਿਸੈਪਸ਼ਨ 'ਚ ਆਪਣੇ ਡੈਬਿਊ ਦੀ ਤਿਆਰੀ 'ਚ ਲੱਗੀ ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੇ ਦਿਵਿਆ ਭਾਰਤੀ ਦੇ ਸੁਪਰਹਿੱਟ ਨੰਬਰ 'ਸਾਤ ਸਮੰਦਰ ਪਾਰ ਗੀਤ' 'ਤੇ ਡਾਂਸ ਫਲੋਰ 'ਤੇ ਧੁੰਮ ਮਚਾ ਦਿੱਤੀ। ਸਾਰਾ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਵਧੀਆ ਹੋਵੇਗੀ। ਸਾਰਾ ਅਲੀ ਖਾਨ ਡਾਂਸ ਫਲੋਰ 'ਤੇ ਕਾਫ਼ੀ ਕਾਨਫੀਡੈਂਟ 'ਚ ਲੱਗ ਰਹੀ ਸੀ। ਹਾਲ ਹੀ ਵਿਚ ਸਾਰਾ ਨੇ ਆਪਣੀ ਮਾਂ ਅਮ੍ਰਿਤਾ ਅਤੇ ਡਿੰਪਲ ਕਪਾੜੀਆ ਨਾਲ ਸਪੈਸ਼ਲ ਫੋਟੋਸ਼ੂਟ ਕਰਵਾਇਆ ਹੈ।

 

A post shared by Namrata Zakaria (@namratazakaria) on

ਇਸ ਵੈਡਿੰਗ ਰਿਸੈਪਸ਼ਨ 'ਚ ਅਮਿਤਾਭ ਬੱਚਨ ਵੀ ਪੁੱਜੇ। ਪਾਰਟੀ 'ਚ ਐਸ਼ਵਰਿਆ ਰਾਏ, ਸੋਨਮ ਕਪੂਰ, ਸਾਰਾ ਅਲੀ ਖਾਨ ਵੀ ਕਾਫ਼ੀ ਖੂਬਸੂਰਤ ਨਜ਼ਰ ਆਈਆਂ।


Tags: Sonam KapoorKaran JoharJaya Bhaduri BachchanShweta Bachchan-NandaAnil KapoorWedding

Edited By

Manju

Manju is News Editor at Jagbani.